4 ਨਾਜਾਇਜ਼ ਪਿਸਤੌਲਾਂ ਸਣੇ 5 ਗ੍ਰਿਫਤਾਰ
ਜਲੰਧਰ, 29 ਜਨਵਰੀ- ਜਲੰਧਰ ਕਮਿਸ਼ਨਰੇਟ ਪੁਲਿਸ ਸਪੈਸ਼ਲ ਸੈੱਲ ਦੀ ਟੀਮ ਨੇ ਪੰਜ ਮੁਲਜ਼ਮਾਂ ਨੂੰ 4 ਗੈਰ-ਕਾਨੂੰਨੀ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਯਾਕੂਬ ਅਲੀ ਵਾਸੀ ਬਾਬਾ ਬਕਾਲਾ, ਅੰਮ੍ਰਿਤਸਰ, ਸਿਪਾਹੀਆਂ ਵਾਸੀ ਬਟਾਲਾ ਕਲਾਂ, ਅੰਮ੍ਰਿਤਸਰ, ਸੋਨੂੰ ਵਾਸੀ ਮੋਗਾ, ਪਿੰਕੂ ਵਾਸੀ ਗੁਰਦਾਸਪੁਰ ਅਤੇ ਜੋਬਨ ਮਸੀਹ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਅਦਾਲਤ ’ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਲਿਆ ਹੈ। ਪੁਲਿਸ ਨੇ ਉਦੋਂ ਤੋਂ ਹੀ ਉਨ੍ਹਾਂ ਦੇ ਸੰਬੰਧਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਏ.ਡੀ.ਸੀ.ਪੀ. ਜੰਨਤ ਪੁਰੀ ਨੇ ਦੱਸਿਆ ਕਿ ਸਪੈਸ਼ਲ ਸਟਾਫ਼ ਦੇ ਸਬ-ਇੰਸਪੈਕਟਰ ਮਨਜਿੰਦਰ ਸਿੰਘ, ਇਕ ਪੁਲਿਸ ਪਾਰਟੀ ਨਾਲ, ਨੰਗਲ ਸ਼ਾਮਾ ਨੇੜੇ ਨਾਕਾਬੰਦੀ 'ਤੇ ਮੌਜੂਦ ਸਨ। ਜਾਂਚ ਦੌਰਾਨ, ਉਨ੍ਹਾਂ ਨੇ ਇਕ ਸਵਿਫਟ ਕਾਰ ਨੂੰ ਰੋਕਿਆ ਅਤੇ ਸ਼ੱਕੀਆਂ ਦੀ ਤਲਾਸ਼ੀ ਲਈ, ਡਰਾਈਵਰ ਸੀਟ ਹੇਠੋਂ ਇਕ ਗੈਰ-ਕਾਨੂੰਨੀ ਪਿਸਤੌਲ ਮਿਲਿਆ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਅਦਾਲਤ ’ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਲਿਆ ਹੈ। ਰਿਮਾਂਡ ਦੌਰਾਨ, ਪੁਲਿਸ ਨੇ ਕੁੱਲ ਚਾਰ ਪਿਸਤੌਲ ਬਰਾਮਦ ਕੀਤੇ, ਜਿਨ੍ਹਾਂ ’ਚ ਇਕ ਗਲੌਕ ਪਿਸਤੌਲ ਅਤੇ ਦੋ ਦੇਸੀ ਪਿਸਤੌਲ ਸ਼ਾਮਲ ਹਨ। ਪੁਲਿਸ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ’ਚ ਰੁੱਝੀ ਹੋਈ ਹੈ।
;
;
;
;
;
;
;
;