ਜਲੰਧਰ ਦੇ ਨੌਗੱਜਾ ਤੇ ਫਰੀਦਪੁਰ ਪਿੰਡਾਂ ਨੇੜੇ ਜਲਦੀ ਹੀ ਬਣੇਗਾ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਅਨ ਕੇਂਦਰ - ਚੀਮਾ
ਜਲੰਧਰ, 29 ਜਨਵਰੀ- ਮਾਨ ਸਰਕਾਰ ਨੇ ਗੁਰੂ ਰਵਿਦਾਸ ਦੇ 650ਵੇਂ ਜਨਮ ਦਿਵਸ ਤੋਂ ਪਹਿਲਾਂ ਇਕ ਵੱਡਾ ਕਦਮ ਚੁੱਕਿਆ ਹੈ। ਪੰਜਾਬ ਸਰਕਾਰ ਨੇ ਜਲੰਧਰ ਨੇੜੇ ਨੌਗੱਜਾ ਅਤੇ ਫਰੀਦਪੁਰ ਪਿੰਡਾਂ ’ਚ ਜ਼ਮੀਨ ਖਰੀਦੀ ਹੈ। ਇਸ ਜ਼ਮੀਨ ’ਤੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦੀ ਉਸਾਰੀ ਜਲਦੀ ਹੀ ਸ਼ੁਰੂ ਹੋਵੇਗੀ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਹ ਜਾਣਕਾਰੀ ਦਿੱਤੀ।
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਗੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਉਣ ਵਾਲੇ 650ਵੇਂ ਜਨਮ ਦਿਵਸ ਨਾਲ ਸੰਬੰਧ ਧਾਰਮਿਕ ਸਮਾਗਮ ਸਾਰਾ ਸਾਲ ਹੀ ਚਲਾਏ ਜਾਣਗੇ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਗੱਜਾ ਤੇ ਫਰੀਦਪੁਰ ਨੇੜਲੀ ਜ਼ਮੀਨ ਨੂੰ ਪੰਜਾਬ ਸਰਕਾਰ ਨੇ ਖਰੀਦ ਲਿਆ ਹੈ ਤੇ ਅੱਜ ਉਸਦੀ ਰਜਿਸਟਰੀ ਵੀ ਹੋ ਗਈ ਹੈ। ਇਹ ਜ਼ਮੀਨ ਕੁਲ 11 ਏਕੜ ਹੈ ਤੇ ਇਸ ਉਤੇ ਸਾਢੇ 8 ਕਰੋੜ ਦਾ ਖਰਚਾ ਆਇਆ ਹੈ। ਇਸ ਜ਼ਮੀਨ ਉਤੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਬਣਾਇਆ ਜਾਵੇਗਾ, ਜਿਸਦੀ ਉਸਾਰੀ ਦਾ ਕੰਮ ਜਲਦੀ ਹੀ ਸ਼ੁਰੂ ਹੋਵੇਗਾ।
;
;
;
;
;
;
;
;