JALANDHAR WEATHER

ਛੱਤੀਸਗੜ੍ਹ ਦੇ ਬੀਜਾਪੁਰ ’ਚ ਮੁਕਾਬਲੇ ’ਚ ਮਾਰੇ ਗਏ ਦੋ ਨਕਸਲੀ

ਬੀਜਾਪੁਰ, 29 ਜਨਵਰੀ (ਪੀ.ਟੀ.ਆਈ.)-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ’ਚ ਵੀਰਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਹਿੰਸਾ ਦੀਆਂ ਕਈ ਘਟਨਾਵਾਂ ’ਚ ਸ਼ਾਮਲ ਅਤੇ 7 ਲੱਖ ਰੁਪਏ ਦੇ ਸਮੂਹਿਕ ਇਨਾਮ ਵਾਲੇ ਦੋ "ਖਤਰਨਾਕ" ਨਕਸਲੀ ਮਾਰੇ ਗਏ।
ਮੁੱਖ ਮੰਤਰੀ ਵਿਸ਼ਨੂੰ ਦਿਓ ਸਾਈ ਨੇ ਸਫਲਤਾ ਲਈ ਸੁਰੱਖਿਆ ਬਲਾਂ ਦੀ ਪ੍ਰਸ਼ੰਸਾ ਕੀਤੀ ਤੇ ਮਾਰੇ ਗਏ ਨਕਸਲੀਆਂ ਨੂੰ "ਖਤਰਨਾਕ" ਦੱਸਿਆ। ਬੀਜਾਪੁਰ ਦੇ ਪੁਲਿਸ ਸੁਪਰਡੈਂਟ ਜਤਿੰਦਰ ਕੁਮਾਰ ਯਾਦਵ ਨੇ ਕਿਹਾ ਕਿ ਜ਼ਿਲ੍ਹੇ ਦੇ ਦੱਖਣੀ ਹਿੱਸੇ ’ਚ ਪਾਮੇਡ ਖੇਤਰ ਦੇ ਕਾਵਰਗੁਟਾ ਪਿੰਡ ਦੇ ਨੇੜੇ ਜੰਗਲ ’ਚ ਸਵੇਰੇ 7 ਵਜੇ ਗੋਲੀਬਾਰੀ ਹੋਈ।

ਉਨ੍ਹਾਂ ਕਿਹਾ ਕਿ ਕਾਵਰਗੱਟਾ-ਗੁੰਡਾਰਾਜਗੁਡੇਮ ਦੀਆਂ ਜੰਗਲੀ ਪਹਾੜੀਆਂ ’ਚ ਮਾਓਵਾਦੀਆਂ ਦੀ 'ਪਾਮੇਡ ਏਰੀਆ ਕਮੇਟੀ' ਦੇ ਹਥਿਆਰਬੰਦ ਕਾਡਰਾਂ ਦੀ ਮੌਜੂਦਗੀ ਬਾਰੇ ਜਾਣਕਾਰੀ ਦੇ ਆਧਾਰ 'ਤੇ ਬੁੱਧਵਾਰ ਸ਼ਾਮ ਨੂੰ ਇਹ ਕਾਰਵਾਈ ਸ਼ੁਰੂ ਕੀਤੀ ਗਈ ਸੀ ਗੋਲੀਬਾਰੀ ਬੰਦ ਹੋਣ ਤੋਂ ਬਾਅਦ, ਪ੍ਰਦੀਪ ਉਰਫ਼ ਜੋਗਾ ਅਤੇ ਭੀਮਾ ਵੇਕੋ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ, ਜਿਨ੍ਹਾਂ ਦੇ ਸਿਰਾਂ 'ਤੇ 5 ਲੱਖ ਰੁਪਏ ਅਤੇ 2 ਲੱਖ ਰੁਪਏ ਦਾ ਇਨਾਮ ਸੀ। ਇੰਸਪੈਕਟਰ ਜਨਰਲ ਆਫ਼ ਪੁਲਿਸ (ਬਸਤਰ ਰੇਂਜ) ਸੁੰਦਰਰਾਜ ਪੱਟੀਲਿੰਗਮ ਨੇ ਕਿਹਾ ਕਿ ਜੋਗਾ ਪਾਮੇਡ ਏਰੀਆ ਕਮੇਟੀ ਦੇ ਮੈਂਬਰ ਵਜੋਂ ਸਰਗਰਮ ਸੀ ਜਦੋਂ ਕਿ ਵੇਕੋ ਪਾਬੰਦੀਸ਼ੁਦਾ ਸੀਪੀਆਈ (ਮਾਓਵਾਦੀ) ਦਾ ਮੈਂਬਰ ਸੀ। ਉਨ੍ਹਾਂ ਕਿਹਾ ਕਿ ਦੋਵੇਂ "ਭਿਆਨਕ" ਕਾਡਰ ਪਾਮੇਡ ਖੇਤਰ ਵਿੱਚ ਵੱਖ-ਵੱਖ ਹਿੰਸਕ ਘਟਨਾਵਾਂ ਅਤੇ ਨਾਗਰਿਕਾਂ ਦੇ ਕਤਲਾਂ ’ਚ ਸ਼ਾਮਲ ਸਨ, ਜਿਸ ’ਚ ਹਾਲ ਹੀ ’ਚ ਕਵਰਗੱਟਾ ਪਿੰਡ ਦੇ ਸਾਬਕਾ ਸਰਪੰਚ ਭੀਮਾ ਮਡਕਮ ਦਾ ਕਤਲ ਵੀ ਸ਼ਾਮਲ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ