ਏ.ਆਈ. ਦਾ ਇਸਤੇਮਾਲ ਜਾਂਚ ’ਚ ਸਹਾਇਤਾ ਲਈ ਕਰੋ, ਮਨੁੱਖੀ ਫੈਸਲਿਆਂ ਦੀ ਥਾਂ ਨਹੀਂ - ਸੀਬੀਆਈ ਡਾਇਰੈਕਟਰ
ਨਵੀਂ ਦਿੱਲੀ, 29 ਜਨਵਰੀ (ਪੀ.ਟੀ.ਆਈ.)-ਸੀ.ਬੀ.ਆਈ. ਡਾਇਰੈਕਟਰ ਪ੍ਰਵੀਨ ਸੂਦ ਨੇ ਵੀਰਵਾਰ ਨੂੰ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਜਾਂਚ ਨੂੰ ਤੇਜ਼ ਕਰਨ ਲਈ ਇਕ ਸਾਧਨ ਵਜੋਂ ਵਰਤਿਆ ਜਾਣਾ ਚਾਹੀਦਾ ਹੈ, ਨਾ ਕਿ ਮਨੁੱਖੀ ਫੈਸਲਿਆਂ ਦੀ ਥਾਂ।
ਏਜੰਸੀ ’ਚ ਸ਼ਾਮਲ ਹੋਣ ਵਾਲੇ 134 ਸਬ-ਇੰਸਪੈਕਟਰਾਂ ਦੀ ਪਾਸਿੰਗ ਆਊਟ ਪਰੇਡ ਨੂੰ ਸੰਬੋਧਨ ਕਰਦੇ ਹੋਏ ਸੀ.ਬੀ.ਆਈ. ਮੁਖੀ ਨੇ ਨਵੇਂ ਭਰਤੀ ਹੋਏ ਅਫਸਰਾਂ ਨੂੰ ਜੀਵਨ ਭਰ ਸਿੱਖਣ ਦੀ ਮਾਨਸਿਕਤਾ ਅਪਣਾਉਣ ਦੀ ਸਲਾਹ ਦਿੱਤੀ, ਕਿਉਂਕਿ ਪੁਲਿਸਿੰਗ ’ਚ ਬਿਨਾਂ ਕਿਸੇ ਨਿਸ਼ਚਿਤ ਸਿਲੇਬਸ ਦੇ ਲਗਾਤਾਰ ਵਿਕਸਤ ਹੋ ਰਹੀਆਂ ਚੁਣੌਤੀਆਂ ਸ਼ਾਮਲ ਹਨ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਜਾਂਚ ਨੂੰ ਤੇਜ਼ ਕਰਨ, ਖਾਸ ਕਰਕੇ ਵੱਡੀ ਮਾਤਰਾ ’ਚ ਡਿਜੀਟਲ ਡੇਟਾ ਨੂੰ ਸੰਭਾਲਣ ’ਚ ਤਕਨਾਲੋਜੀ, ਖਾਸ ਕਰਕੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ, ਜਦੋਂਕਿ ਇਹ ਪੁਸ਼ਟੀ ਕੀਤੀ ਕਿ ਤਕਨਾਲੋਜੀ ਦਾ ਇਸਤੇਮਾਲ ਕਰੋ ਨਾ ਕਿ ਉਸਨੂੰ ਮਨੁੱਖੀ ਨਿਰਣੇ ਦੀ ਥਾਂ ਰੱਖੋ। ਸੀਬੀਆਈ ਅਕੈਡਮੀ ਦੇ ਇਤਿਹਾਸ ’ਚ ਸਬ-ਇੰਸਪੈਕਟਰਾਂ ਦਾ ਇਹ ਸਭ ਤੋਂ ਵੱਡਾ ਬੈਚ ਹੈÍ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਸੂਦ ਨੇ 18 ਸਾਲਾ ਬੈਚ ’ਚ ਮਹਿਲਾ ਅਧਿਕਾਰੀਆਂ ਦੀ ਬਿਹਤਰ ਪ੍ਰਤੀਨਿਧਤਾ 'ਤੇ ਸੰਤੁਸ਼ਟੀ ਪ੍ਰਗਟ ਕੀਤੀ, ਜੋ ਸੰਗਠਨ ਦੇ ਅੰਦਰ ਵਧ ਰਹੀ ਲਿੰਗ ਵਿਭਿੰਨਤਾ ਨੂੰ ਦਰਸਾਉਂਦੀ ਹੈ।
ਡਾਇਰੈਕਟਰ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਸਿਖਲਾਈ ਪਾਸਿੰਗ ਆਊਟ ਪਰੇਡ ਨਾਲ ਖਤਮ ਨਹੀਂ ਹੁੰਦੀ, ਕਿਉਂਕਿ ਅਸਲ ਸਿੱਖਿਆ ਫੀਲਡ ’ਚ ਸ਼ੁਰੂ ਹੁੰਦੀ ਹੈ।
;
;
;
;
;
;
;
;