ਫਾਰਚੂਨਰ ਨੇ ਥ੍ਰੀ ਵ੍ਹੀਲਰ ਤੇ ਖੜ੍ਹੇ ਟਰਾਲੇ 'ਚ ਮਾਰੀ ਟੱਕਰ, 3 ਦੀ ਮੌਤ, 6 ਗੰਭੀਰ
ਜ਼ੀਰਕਪੁਰ, 29 ਜਨਵਰੀ, (ਹੈਪੀ ਪੰਡਵਾਲਾ)- ਅੱਜ ਸ਼ਾਮ ਇੱਥੋਂ ਦੀ ਪੀਆਰ-7 ਏਅਰਪੋਰਟ ਰੋਡ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਫਾਰਚੂਨਰ ਗੱਡੀ ਵਿਚ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ, ਜਦਕਿ ਕਰੀਬ 6 ਜਣੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜ਼ਖਮੀਆਂ 'ਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਹਨ, ਜਿਨ੍ਹਾਂ ਚ ਚਾਰ ਫਾਰਚੂਨਰ ਸਵਾਰ ਅਤੇ ਦੋ ਥ੍ਰੀ ਵ੍ਹੀਲਰ ਸਵਾਰ ਸ਼ਾਮਿਲ ਹਨ। ਹਾਦਸੇ ਉਪਰੰਤ ਅਫ਼ਰਾ-ਤਫ਼ਰੀ ਮਚ ਗਈ ਅਤੇ ਲੰਮਾ ਟਰੈਫਿਕ ਜਾਮ ਲੱਗ ਗਿਆ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਲਾਸ਼ਾਂ ਨੂੰ ਗੱਡੀ ਵਿਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਡੇਰਾਬੱਸੀ ਪਹੁੰਚਾਇਆ। ਮ੍ਰਿਤਕਾਂ ਦੀ ਪਛਾਣ ਹਰਜੀਤ ਸਿੰਘ (35) ਵਾਸੀ ਪਿੰਡ ਚੂਨੀ ਫਤਿਹਗੜ੍ਹ ਸਾਹਿਬ, ਬਲਵੀਰ ਸਿੰਘ(70) ਤੇ ਅਮਰੀਕ ਸਿੰਘ (68) ਦੇ ਰੂਪ ਵਿਚ ਹੋਈ ਹੈ।
ਜਾਣਕਾਰੀ ਮੁਤਾਬਕ ਇਕ ਫਾਰਚੂਨਰ ਜਿਸ ਵਿਚ 8 ਲੋਕ ਸਵਾਰ ਸੀ, ਜ਼ੀਰਕਪੁਰ ਤੋਂ ਮੁਹਾਲੀ ਵੱਲ ਜਾ ਰਹੀ ਸੀ। ਇਸ ਦੌਰਾਨ ਜਦੋਂ ਉਹ ਯਮੀ ਜੰਗਲ ਰੇਸਤਰਾਂ ਦੇ ਸਾਹਮਣੇ ਪਹੁੰਚੇ ਤਾਂ ਸਪੀਡ ਤੇਜ਼ ਹੋਣ ਕਾਰਨ ਫਾਰਚੂਨਰ ਪਹਿਲਾਂ ਅੱਗੇ ਜਾ ਰਹੇ ਸਵਾਰੀਆਂ ਨਾਲ ਭਰੇ ਇਕ ਆਟੋ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਫਾਰਚੂਨਰ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਟਰਾਲੇ ਨੂੰ
;
;
;
;
;
;
;
;