ਬਾਬਾ ਗੁਰਿੰਦਰ ਸਿੰਘ ਢਿੱਲੋਂ ਪ੍ਰਤੀ ਟਿੱਪਣੀ ਕਰਨ ਦੀ ਮੇਰੀ ਹੈਸੀਅਤ ਨਹੀਂ - ਅਮਨ ਅਰੋੜਾ
ਲੌਂਗੋਵਾਲ, 3 ਫਰਵਰੀ (ਵਿਨੋਦ, ਖੰਨਾ) - ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਬਿਕਰਮ ਸਿੰਘ ਮਜੀਠੀਆ ਦੇ ਨਿਰਦੋਸ਼ ਹੋਣ ਸਬੰਧੀ ਦਿੱਤੀ ਗਈ ਪ੍ਰਤੀਕਿਰਿਆ ਸੰਬੰਧੀ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਨ੍ਹਾਂ ਲਈ ਬੇਹੱਦ ਸਤਿਕਾਰਯੋਗ ਹਨ ਅਤੇ ਉਨ੍ਹਾਂ ਦੇ ਬਿਆਨ ਜਾਂ ਫੈਸਲੇ ਪ੍ਰਤੀ ਕਿਸੇ ਵੀ ਕਿਸਮ ਦੀ ਟਿੱਪਣੀ ਜਾਂ ਕਿੰਤੂ-ਪ੍ਰੰਤੂ ਕਰਨ ਦੀ ਮੇਰੀ ਹੈਸੀਅਤ ਨਹੀਂ ਹੈ ਅਤੇ ਨਾ ਹੀ ਮੈਂ ਅਜਿਹੀ ਕੋਈ ਹਿਮਾਕਤ ਕਰ ਸਕਦਾ ਹਾਂ।
ਕੈਬਨਿਟ ਮੰਤਰੀ ਅਮਨ ਅਰੋੜਾ ਅੱਜ ਪਿੰਡ ਸ਼ੇਰੋਂ ਵਿਖੇ ਸਿਹਤ ਬੀਮਾ ਯੋਜਨਾ ਦਾ ਨਿਰੀਖਣ ਕਰਨ ਆਏ ਸਨ। ਅਰੋੜਾ ਨੇ ਕਿਹਾ ਕਿ ਬਾਬਾ ਜੀ ਮਜੀਠੀਆ ਨੂੰ ਜਦੋਂ ਨਾਭਾ ਜੇਲ੍ਹ 'ਚ ਮਿਲ ਕੇ ਆਏ ਸਨ ਤਾਂ ਉਨ੍ਹਾਂ ਬਾਹਰ ਆ ਕੇ ਇਹ ਕਿਹਾ ਸੀ ਕਿ ਮਜੀਠੀਆ ਨਾਲ ਉਨ੍ਹਾਂ ਦਾ ਪਿਆਰ ਹੈ ਅਤੇ ਉਹ ਉਨ੍ਹਾਂ ਦੇ ਰਿਸ਼ਤੇਦਾਰ ਵੀ ਹਨ ਅਤੇ ਉਨ੍ਹਾਂ ਦੀ ਇਹ ਮਿਲਣੀ ਨਿੱਜੀ ਹੈ। ਇਸ ਲਈ ਇਸ ਮੁਲਾਕਾਤ ਦਾ ਕੋਈ ਵੀ ਸਿਆਸੀਕਰਨ ਨਹੀਂ ਹੋਣਾ ਚਾਹੀਦਾ।
;
;
;
;
;
;
;
;
;