JALANDHAR WEATHER

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਦਸਮੇਸ਼ ਅਕੈਡਮੀ ਖਿਲਾਫ ਜਾਂਚ ਦੀ ਕੀਤੀ ਮੰਗ

ਚੰਡੀਗੜ੍ਹ, 3 ਫਰਵਰੀ- ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਸਕੱਤਰ ਪੰਜਾਬ ਨੂੰ ਚਿੱਠੀ ਲਿਖ ਕੇ ਦਸ਼ਮੇਸ਼ ਅਕੈਡਮੀ ਖਿਲਾਫ ਜਾਂਚ ਦੀ ਮੰਗ ਕੀਤੀ ਹੈ।

ਹਰਜੋਤ ਬੈਂਸ ਨੇ ਪੱਤਰ ਲਿਖ ਕੇ 180 ਏਕੜ ਸਰਕਾਰੀ ਜ਼ਮੀਨ 'ਤੇ ਕੰਮ ਕਰ ਰਹੀ ਹੈ ਦਸਮੇਸ਼ ਅਕੈਡਮੀ, ਸ੍ਰੀ ਆਨੰਦਪੁਰ ਸਾਹਿਬ ਸੰਬੰਧੀ ਆਈਆਂ ਗੰਭੀਰ ਸ਼ਿਕਾਇਤਾਂ ਦੀ ਵਿਸ਼ੇਸ਼ ਆਡਿਟ ਅਤੇ ਜਾਂਚ ਦੀ ਮੰਗ ਕੀਤੀ ਹੈ। ਦੋਸ਼ਾਂ ’ਚ ਟਰੱਸਟ ਫੰਡਾਂ ਦਾ ਗਬਨ, ਜਾਇਦਾਦ ਦੀ ਦੁਰਵਰਤੋਂ ਅਤੇ ਬੁਨਿਆਦੀ ਢਾਂਚੇ ਦੀ ਖਰਾਬੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਡੀ.ਈ.ਓ. ਰੂਪਨਗਰ ਦੁਆਰਾ ਕੀਤੀ ਗਈ ਮੁੱਢਲੀ ਜਾਂਚ ’ਚ ਪ੍ਰਬੰਧਨ ਵਲੋਂ ਗੰਭੀਰ ਖਾਮੀਆਂ ਪਾਈਆਂ ਗਈਆਂ ਹਨ। ਪੰਜਾਬ ਪੁਲਿਸ ਨੂੰ ਪ੍ਰਿੰਸੀਪਲ ਦੀ ਕਥਿਤ ਜਾਅਲੀ ਪੀ.ਐਚ..ਡੀ. ਡਿਗਰੀ ਦੀ ਜਾਂਚ ਕਰਨ ਅਤੇ ਮਹੱਤਵਪੂਰਨ ਰਿਕਾਰਡ ਜ਼ਬਤ ਕਰਨ ਦੇ ਵੀ ਨਿਰਦੇਸ਼ ਵੀ ਦਿੱਤੇ ਗਏ ਹਨ। ਉਨ੍ਹਾਂ ਇਸ ਸੰਬੰਧੀ ਢੁੱਕਵੀਂ ਕਾਰਵਾਈ ਲਈ 30 ਦਿਨਾਂ ਦੇ ਅੰਦਰ ਇਕ ਸਮਾਂਬੱਧ ਰਿਪੋਰਟ ਮੁੱਖ ਮੰਤਰੀ ਪੰਜਾਬ, ਟਰੱਸਟ ਦੇ ਸਾਬਕਾ ਚੇਅਰਮੈਨ ਦੇ ਸਾਹਮਣੇ ਰੱਖਣ ਦੀ ਵੀ ਮੰਗ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ