ਭਾਰਤ- ਅਮਰੀਕਾ ਵਪਾਰ ਸਮਝੌਤਾ ਇਕ ਸਕਾਰਾਤਮਕ ਪਹਿਲ-ਸੁਧਾਂਸ਼ੂ ਤ੍ਰਿਵੇਦੀ
ਨਵੀਂ ਦਿੱਲੀ, 3 ਫਰਵਰੀ(ਏਐਨਆਈ)- ਭਾਰਤ-ਅਮਰੀਕਾ ਵਪਾਰ ਸਮਝੌਤੇ ਬਾਰੇ ਬੋਲਦਿਆਂ ਭਾਜਪਾ ਦੇ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਇਸਨੂੰ ਇਕ ਸਕਾਰਾਤਮਕ ਪਹਿਲ ਕਿਹਾ ਹੈ। ਉਨ੍ਹਾਂ ਕਿਹਾ"...ਭਾਰਤ ਨੇ ਅਮਰੀਕਾ ਨਾਲ ਜੋ ਵਪਾਰ ਸਮਝੌਤਾ ਕੀਤਾ ਹੈ, ਉਹ ਇਕ ਸਕਾਰਾਤਮਕ ਪਹਿਲਕਦਮੀ ਹੈ, ਜੋ ਸਾਰੇ ਭਾਰਤੀਆਂ ਲਈ ਕਈ ਮੌਕੇ ਖੋਲ੍ਹੇਗੀ... ਇਹ ਭਾਰਤ ਵਿਚ ਨੌਕਰੀਆਂ ਪੈਦਾ ਕਰਨ ਦਾ ਰਾਹ ਪੱਧਰਾ ਕਰੇਗਾ, ਇਹ ਭਾਰਤ ਵਿਚ ਵੱਡੇ ਉਦਯੋਗਾਂ ਲਈ ਮੌਕੇ ਪੈਦਾ ਕਰੇਗਾ, ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਜਦੋਂ ਵਿਰੋਧੀ ਧਿਰ ਦੇ ਨੇਤਾ ਪੁੱਛਦੇ ਹਨ ਕਿ ਟੈਰਿਫ ਐਲਾਨ ਉੱਥੋਂ (ਅਮਰੀਕਾ) ਕਿਉਂ ਆਇਆ।"
;
;
;
;
;
;
;
;
;