ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਨੇ ਲਹਿੰਦੇ ਪੰਜਾਬ ’ਚ ਆਪਣੇ ਜੱਦੀ ਘਰ ਦਾ ਦੌਰਾ ਕੀਤਾ
ਲਹੌਰ, 3 ਫਰਵਰੀ (ਪੀ.ਟੀ.ਆਈ.)-ਭਾਰਤੀ-ਅਮਰੀਕੀ ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ’ਚ ਆਪਣੇ ਜੱਦੀ ਘਰ ਦਾ ਦੌਰਾ ਕੀਤਾ ਅਤੇ ਇਕ ਸਿੱਖ ਧਾਰਮਿਕ ਸਥਾਨ 'ਤੇ ਮੱਥਾ ਟੇਕਿਆ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ। ਪਾਕਿਸਤਾਨ ’ਚ ਘੱਟ ਗਿਣਤੀ ਧਾਰਮਿਕ ਸਥਾਨਾਂ ਦਾ ਪ੍ਰਬੰਧਨ ਕਰਨ ਵਾਲੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਅਨੁਸਾਰ, 66 ਸਾਲਾ ਬੰਗਾ ਨੇ ਆਪਣੇ ਪੁਰਖਿਆਂ ਦੇ ਨਿਵਾਸ ਸਥਾਨ ਨੂੰ ਦੇਖਣ ਲਈ ਲਾਹੌਰ ਤੋਂ ਲਗਭਗ 250 ਕਿਲੋਮੀਟਰ ਦੂਰ ਖੁਸ਼ਾਬ ਦੀ ਯਾਤਰਾ ਕੀਤੀ।
ਉਨ੍ਹਾਂ ਨੇ ਆਪਣੇ ਪੁਰਖਿਆਂ ਦੇ ਨਿਵਾਸ ਸਥਾਨ ਨਾਲ ਸੰਬੰਧਤ ਮਾਲੀਆ ਰਿਕਾਰਡ ਦੀ ਵੀ ਜਾਂਚ ਕੀਤੀ। ਫੇਰੀ ਦੌਰਾਨ ਬੰਗਾ ਨੇ ਗੁਰਦੁਆਰਾ ਸਿੰਘ ਸਭਾ ਖੁਸ਼ਾਬ ਵਿਖੇ ਵੀ ਮੱਥਾ ਟੇਕਿਆ ਅਤੇ ਗੁਰਦੁਆਰੇ 'ਚ ਤਸਵੀਰਾਂ ਖਿੱਚਵਾਈਆਂ। ਬੰਗਾ ਨੇ ਗੁਰਦੁਆਰੇ ’ਚ ਕੀਤੇ ਗਏ ਵਿਕਾਸ ਅਤੇ ਪ੍ਰਬੰਧਕੀ ਉਪਾਵਾਂ ਦੀ ਸ਼ਲਾਘਾ ਕੀਤੀ। ਈ.ਟੀ.ਪੀ.ਬੀ. ਦੇ ਵਧੀਕ ਸਕੱਤਰ (ਮਜ਼ਦੂਰ) ਨਾਸਿਰ ਮੁਸ਼ਤਾਕ ਨੇ ਉਨ੍ਹਾਂ ਨੂੰ ਸਿੱਖ ਧਾਰਮਿਕ ਵਿਰਾਸਤ ਦੀ ਸੰਭਾਲ ਅਤੇ ਬਹਾਲੀ ਅਤੇ ਦੇਸ਼ ਭਰ ’ਚ ਸਿੱਖ ਸ਼ਰਧਾਲੂਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਈ.ਟੀ.ਪੀ.ਬੀ. ਦੇ ਚੇਅਰਮੈਨ ਇਵੈਕੂਈ ਕਮਰ ਜ਼ਮਾਨ ਨੇ ਕਿਹਾ ਕਿ ਬੋਰਡ ਧਾਰਮਿਕ ਵਿਰਾਸਤ ਦੀ ਰੱਖਿਆ ਅਤੇ ਸਿੱਖ ਸ਼ਰਧਾਲੂਆਂ ਲਈ ਮਹਿਮਾਨ ਨਿਵਾਜ਼ੀ ਅਤੇ ਧਾਰਮਿਕ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਉਪਾਅ ਕਰ ਰਿਹਾ ਹੈ। ਬੰਗਾ ਪਾਕਿਸਤਾਨ ਦੇ ਚਾਰ ਦਿਨਾਂ ਉੱਚ-ਪੱਧਰੀ ਦੌਰੇ 'ਤੇ ਹਨ, ਜੋ ਬੁੱਧਵਾਰ ਨੂੰ ਸਮਾਪਤ ਹੋਵੇਗਾ।
;
;
;
;
;
;
;
;
;