JALANDHAR WEATHER

ਧਾਗਾ ਫੈਕਟਰੀ ’ਚ ਕੰਮ ਕਰਦੇ ਮਜ਼ਦੂਰ ਦੀ ਦਰਦਨਾਕ ਮੌਤ

ਮਾਛੀਵਾੜਾ ਸਾਹਿਬ, 3 ਫਰਵਰੀ (ਮਨੋਜ ਕੁਮਾਰ)-ਅੱਜ ਸ਼ਾਮ ਕਰੀਬ 6 ਵਜੇ ਪਿੰਡ ਇਰਾਕ ਨਜ਼ਦੀਕ ਇਕ ਧਾਗਾ ਫੈਕਟਰੀ ’ਚ ਵਾਪਰੇ ਹਾਦਸੇ ’ਚ 40 ਸਾਲਾ ਮਜ਼ਦੂਰ ਪ੍ਰਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਭਮਾ ਕਲਾਂ ਦੀ ਦਰਦਨਾਕ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਕਿਸੇ ਵੱਡੇ ਵਾਹਨ ’ਚ ਕੋਈ ਸਾਮਾਨ ਲੋਡ ਹੋ ਰਿਹਾ ਸੀ ਕਿ ਗੁਦਾਮ ’ਚ ਪਈਆਂ ਗੱਠਾਂ ’ਚੋਂ ਇਕ ਗੱਠ ਅਚਾਨਕ ਉਸ ਮਜ਼ਦੂਰ ਦੇ ਉੱਪਰ ਆ ਡਿੱਗੀ ਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਦੀਪ ਦੇ ਤਿੰਨ ਮਾਸੂਮ ਬੱਚੇ ਹਨ ਤੇ ਪਰਿਵਾਰ ਦਾ ਗੁਜ਼ਾਰਾ ਉਸਦੀ ਮਿਹਨਤ ਦੀ ਇਸ ਕਮਾਈ ਤੋਂ ਹੀ ਚੱਲਦਾ ਸੀ। ਫਿਲਹਾਲ ਇਸ ਹਾਦਸੇ ਨੇ ਉਸਦੇ ਮਾਪਿਆਂ ਦਾ ਮਿਹਨਤਕਸ਼ ਪੁੱਤਰ ਤੇ ਮਾਸੂਮ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਖੋਹ ਲਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ