ਅਡਾਨੀ ਨੂੰ ਐਲਾਨ ਦੇਣਾ ਚਾਹੀਦਾ ਹੈ ਰਾਸ਼ਟਰੀ ਮਿੱਤਰ- ਐਮ.ਪੀ. ਗੁਰਜੀਤ ਔਜਲਾ
ਨਵੀਂ ਦਿੱਲੀ, 3 ਫਰਵਰੀ- ਬਜਟ ਸੈਸ਼ਨ ਦੌਰਾਨ ਪੂਰੇ ਲੋਕ ਸਭਾ ਸੈਸ਼ਨ ਤੋਂ ਮੁਅੱਤਲ ਕੀਤੇ ਗਏ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਕਿ ਇਹ ਲੋਕਤੰਤਰ ਨਹੀਂ, ਇਹ ਤਾਨਾਸ਼ਾਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਹ ਸਭ ਆਪਣੇ ਹੀ ਵਿਅਕਤੀਆਂ ਦੀ ਰੱਖਿਆ ਲਈ ਕਰ ਰਹੀ ਹੈ। ਉਨ੍ਹਾਂ ਭਾਜਪਾ ਉਤੇ ਵਰ੍ਹਦਿਆਂ ਕਿਹਾ ਕਿ ਅਡਾਨੀ ਨੂੰ ਰਾਸ਼ਟਰੀ ਮਿੱਤਰ ਐਲਾਨਿਆ ਦੇਣਾ ਚਾਹੀਦਾ ਹੈ, ਕਿਉਂਕਿ ਸਰਕਾਰ ਅਮਰੀਕਾ ’ਚ ਉਸ ਵਿਰੁੱਧ ਦਰਜ ਹੋਈ ਐਫ.ਆਈ.ਆਰ. ਕਾਰਨ ਗੌਤਮ ਅਡਾਨੀ ਨੂੰ ਬਚਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸੈਸ਼ਨ ਦੀ ਕਾਰਵਾਈ ਦੌਰਾਨ ਲੋਕ ਸਭਾ ਸਪੀਕਰ ਦੀ ਕੁਰਸੀ ਵੱਲ ਕਾਗਜ਼ ਸੁੱਟਣਾ ਗਲਤ ਹੈ। ਸਾਡੀਆਂ ਆਵਾਜ਼ਾਂ ਨਹੀਂ ਸੁਣੀਆਂ ਜਾ ਰਹੀਆਂ, ਇਸ ਲਈ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਵਪਾਰ ਸੌਦਾ ਕਿਸਾਨਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝਾ ਕਰ ਦੇਵੇਗਾ।
ਗੁਰਜੀਤ ਔਜਲਾ ਨੇ ਕਿਹਾ ਕਿ ਇਹ ਬੜੀ ਅਨੈਤਿਕਤਾ ਦੀ ਗੱਲ ਹੈ, ਇਹ ਲੋਕਤੰਤਰ ਦੇ ਵਿਰੁੱਧ ਹੈ। ਸਰਕਾਰ ਵਿਰੋਧੀ ਧਿਰ ਨੂੰ ਬੋਲਣ ਹੀ ਨਹੀਂ ਦੇ ਰਹੀ। ਟੈਰਿਫ ਉਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੇਕਰ ਸਾਡੀ ਉਦਮੀ ਆਪਣੇ ਸਾਮਾਨ ਅਮਰੀਕਾ ਜਾ ਕੇ ਵੇਚਣਗੇ ਤਾਂ ਉਸ ਉਤੇ 18 ਫੀਸਦੀ ਟੈਕਸ ਹੈ, ਤੇ ਜੇਕਰ ਉਹ ਇਥੇ ਆ ਕੇ ਵੇਚਦੇ ਹਨ ਤਾਂ ਉਸ ਉਤੇ ਜ਼ੀਰੋ ਫੀਸਦੀ ਟੈਕਸ ਹੈ, ਸਾਡੇ ਉਦਮੀ, ਕਿਸਾਨ ਕਿੱਦਾਂ ਉਨ੍ਹਾਂ ਦਾ ਮੁਕਾਬਲਾ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਭ ਸਿਰਫ ਇਕੋ ਬੰਦੇ ਅਡਾਨੀ ਨੂੰ ਬਚਾਉਣ ਲਈ ਹੀ ਕੀਤਾ ਜਾ ਰਿਹਾ ਹੈ।
;
;
;
;
;
;
;
;
;