ਇਸ ਵਾਰ ਦਾ ਬਜਟ ਮਹਿਲਾਵਾਂ ਲਈ ਹੈ ਕ੍ਰਾਂਤੀਕਾਰੀ- ਕੇਂਦਰੀ ਮੰਤਰੀ ਪੀ. ਨਾਇਕ
ਚੰਡੀਗੜ੍ਹ,10 ਫ਼ਰਵਰੀ (ਅਜਾਇਬ ਸਿੰਘ ਔਜਲਾ)- ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਦੇ ਦਫ਼ਤਰ ਵਿਚ ਕੇਂਦਰੀ ਸੋਲਰ ਪਾਵਰ ਰਾਜ ਮੰਤਰੀ ਸ੍ਰੀ.ਪੀ ਨਾਇਕ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਇਸ ਸਾਲ ਦਾ ਬਜਟ 25 ਸਾਲਾਂ ਦੇ ਵਿਜ਼ਨ ਨੂੰ ਮੁੱਖ ਰੱਖ ਕੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਹ ਬਜਟ ਆਰਥਿਕ ਵਿਕਾਸ ਨੂੰ ਗਤੀ ਦੇਣ ਵਾਲਾ ਹੈ, ਇਸ ਰਾਹੀਂ ਨੌਜਵਾਨ ਸ਼ਕਤੀ ਨੂੰ ਸੰਗਠਤ ਕਰਨਾ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਬਜਟ ਸਭ ਦਾ ਵਿਕਾਸ ਨੂੰ ਲੈ ਕੇ ਬਣਾਇਆ ਗਿਆ ਹੈ। ਸ੍ਰੀ ਨਾਇਕ ਨੇ ਇਹ ਵੀ ਦਾਅਵਾ ਕੀਤਾ ਕਿ ਅਸੀਂ ਵਿਸ਼ਵ ਦੀ ਚੌਥੀ ਵੱਡੀ ਅਰਥ ਵਿਵਸਥਾ ਬਣ ਗਏ ਹਾਂ। ਉਹਨਾਂ ਇਹ ਵੀ ਕਿਹਾ ਕਿ ਇਹ ਬਜਟ ਮੱਧ ਵਰਗ ਦੇ ਵਾਸਤੇ ਇਕ ਭਰੋਸੇ ਦਾ ਸੰਦੇਸ਼ ਵੀ ਹੈ ਅਤੇ ਨੌਜਵਾਨਾਂ ਲਈ ਇਹ ਬਜਟ ਰੁਜ਼ਗਾਰ ਦੇਣ ਵਾਲਾ ਕਹਿ ਕੇ ਵੀ ਆਪਣੀ ਗੱਲ ਸਾਂਝੀ ਕੀਤੀ। ਇਸੇ ਦੌਰਾਨ ਸ੍ਰੀ ਨਾਇਕ ਨੇ ਇਸ ਬਜਟ ਨੂੰ ਮਹਿਲਾਵਾਂ ਲਈ ਕ੍ਰਾਂਤੀਕਾਰੀ ਬਜਟ ਕਹਿ ਕੇ ਵੀ ਬਿਆਨਿਆ।
;
;
;
;
;
;
;
;
;