ਗਾਲੀ-ਗਲੋਚ ਤੋਂ ਰੋਕਣਾ ਪੰਜਾਬੀ ਨੂੰ ਪਿਆ ਮਹਿੰਗਾ, ਨਹਿਰ 'ਚ ਡੁਬੋ ਕੇ ਮਾਰਿਆ
ਕੋਟਫੱਤਾ, 10 ਫਰਵਰੀ (ਰਣਜੀਤ ਸਿੰਘ ਬੁੱਟਰ) -ਨਗਰ ਕੋਟਸ਼ਮੀਰ ਦੀ ਸ਼ਾਮ ਬਸਤੀ ਦੇ ਵਸਨੀਕ ਇਕ ਵਿਅਕਤੀ ਨੂੰ ਤਿੰਨ ਪ੍ਰਵਾਸੀ ਵਿਅਕਤੀਆਂ ਨੇ ਉਸ ਸਮੇਂ ਕੁੱਟ-ਕੁੱਟ ਕੇ ਮਾਰ ਦਿੱਤਾ ਜਦੋਂ ਇਕ ਫੈਕਟਰੀ ਵਿਚ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਜਿਨ੍ਹਾਂ ਸ਼ਰਾਬ ਪੀਤੀ ਹੋਈ ਸੀ ਤੇ ਗਾਲੀ-ਗਲੋਚ ਕਰ ਰਹੇ ਸਨ, ਨੂੰ ਅਜਿਹਾ ਕਰਨ ਤੋਂ ਰੋਕ ਰਿਹਾ ਸੀ। ਸ਼ਰਾਬੀਆਂ ਨੇ ਤੈਸ਼ ਵਿਚ ਆ ਕੇ ਜਸਪਾਲ ਸਿੰਘ ਕੱਦੂ (42) ਪੁੱਤਰ ਹਰਚੇਤ ਸਿੰਘ ਨੂੰ ਕੋਲ ਦੀ ਲੰਘਦੇ ਨਿਕਾਸੀ ਨਾਲੇ ਵਿਚ ਸੁੱਟ ਦਿੱਤਾ ਤੇ ਉਪਰੋਂ ਠੁੱਡੇ ਮਾਰ ਕੇ ਪਾਣੀ ਵਿਚ ਡੁਬੋ ਕੇ ਮਾਰ ਦਿੱਤਾ। ਕੋਟਸ਼ਮੀਰ ਚੌਕੀ ਦੇ ਇੰਚਾਰਜ ਧਰਮਵੀਰ ਸਿੰਘ ਧਾਲੀਵਾਲ ਤੇ ਮੁਨਸ਼ੀ ਕੁਲਦੀਪ ਸਿੰਘ ਨੇ ਮ੍ਰਿਤਕ ਜਸਪਾਲ ਸਿੰਘ ਦੇ ਪਿਤਾ ਹਰਚੇਤ ਸਿੰਘ ਦੇ ਬਿਆਨਾਂ ਉਤੇ ਪਵਨ ਕੁਮਾਰ ਪੁੱਤਰ ਮੋਹਨ ਲਾਲ, ਓਮ ਪ੍ਰਕਾਸ਼ ਪੁੱਤਰ ਰਾਮ ਰੂਪ ਰਾਮ ਤੇ ਸਮਿਤ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਬਿਹਾਰ ਖਿਲਾਫ ਧਾਰਾ 103,3(5) ਬੀ.ਐਨ.ਐਸ. ਤਹਿਤ ਮਾਮਲਾ ਦਰਜ ਕਰ ਲਿਆ ਹੈ। ਖਬਰ ਲਿਖੇ ਜਾਣ ਜਾਣ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਸੀ।
;
;
;
;
;
;
;
;
;