ਸਾਬਕਾ ਫੌਜੀ ਨੂੰ ਇਨਸਾਫ ਨਾ ਮਿਲਣ ’ਤੇ ਪਤਨੀ ਨੇ ਦਿੱਤੀ ਖੁਦਕੁਸ਼ੀ ਦੀ ਚੇਤਾਵਨੀ
ਅਮਰਕੋਟ, 10ਫਰਵਰੀ (ਭੱਟੀ) -ਚੀਮਾ ਖੁਰਦ ਦੇ ਮਰਹੂਮ ਫੌਜੀ ਗੁਰਭੇਜ ਸਿੰਘ ਦੀ ਧਰਮ ਪਤਨੀ ਰਵਿੰਦਰ ਕੌਰ ਨੇ ਆਪਣੇ ਬੱਚਿਆਂ ਸਮੇਤ ਥਾਣੇ ਅੱਗੇ 11 ਫਰਵਰੀ ਨੂੰ ਆਤਮਦਾਹ ਕਰਨ ਦਾ ਐਲਾਨ ਕੀਤਾ ਹੈ। ਵੱਖ-ਵੱਖ ਸੈਨਿਕ ਜਥੇਬੰਦੀਆਂ ਵਲੋਂ 11 ਫਰਵਰੀ ਤੱਕ ਪੁਲਿਸ ਪ੍ਰਸ਼ਾਸਨ ਨੂੰ ਸਾਬਕਾ ਫੌਜੀ ਗੁਰਭੇਜ ਸਿੰਘ ਦੇ ਕ਼ਤਲ ਚ ਨਾਮਜ਼ਦ ਤੀਸਰੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦਾ ਸਮਾਂ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਗਿਆ। ਅੱਜ ਥਾਣਾ ਵਲਟੋਹਾ ਅੱਗੇ ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਤੇ ਸਾਬਕਾ ਸੈਨਿਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ 11 ਫਰਵਰੀ ਨੂੰ ਜਿਵੇਂ ਪਟਿਆਲਾ ਵਿਖੇ ਸਾਬਕਾ ਫੌਜੀਆਂ ਨੇ ਧਰਨਾ ਦੇ ਕੇ ਸਰਕਾਰ ਨੂੰ ਹਿਲਾਇਆ ਸੀ, ਉਂਝ ਥਾਣਾ ਵਲਟੋਹਾ ਅੱਗੇ ਹੋਵੇਗਾ।
ਇਸ ਸੰਬੰਧੀ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਉਨ੍ਹਾਂ ਵਲੋਂ ਸਾਬਕਾ ਸਰਪੰਚ ਪ੍ਰਤਾਪ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਤੇਜ਼ ਕੀਤੀ ਗਈ ਹੈ, ਜਲਦ ਉਹ ਪੁਲਿਸ ਦੀ ਗ੍ਰਿਫਤ ਵਿਚ ਹੋਵੇਗਾ। ਸਾਬਕਾ ਸੈਨਿਕਾਂ ਦੇ ਇਸ ਸੰਘਰਸ਼ ਵਿਚ ਅਵਾਮੀ ਜਥੇਬੰਦੀਆਂ ਵੀ ਆਪਣਾ ਸਹਿਯੋਗ ਕਰ ਰਹੀਆਂ ਹਨ। 11 ਫਰਵਰੀ ਨੂੰ ਬਹੁਤ ਵੱਡੇ ਇਕੱਠ ਵਿਚ ਕਿਸਾਨ, ਮਜ਼ਦੂਰ ਜਥੇਬੰਦੀਆਂ ਤੇ ਰਾਜਸੀ ਧਿਰਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ।
;
;
;
;
;
;
;
;