ਸੜਕ ਹਾਦਸੇ ‘ਚ 12ਵੀਂ ਦੇ ਵਿਦਿਆਰਥੀ ਸਣੇ ਮੁਠੱਡਾ ਕਲਾਂ ਦੇ ਤਿੰਨ ਨੌਜਵਾਨਾਂ ਦੀ ਮੌਕੇ ’ਤੇ ਮੌਤ
ਫਿਲੌਰ, 10 ਫਰਵਰੀ (ਵਿਪਨ ਗੈਰੀ)-ਤਹਿਸੀਲ ਫਿਲੌਰ ਦੇ ਪਿੰਡ ਮੁਠੱਡਾ ਕਲਾਂ ਦੇ 18 ਤੋਂ 22 ਸਾਲ ਉਮਰ ਦੇ 3 ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ ਹੋਣ ਦਾ ਸਮਾਚਾਰ ਹੈ। ਹਾਦਸਾ ਗੁਰਾਇਆ ਅਤੇ ਫਗਵਾੜਾ ਦੇ ਵਿਚਕਾਰ ਵਿਰਕਾਂ ਗੇਟ ਦੇ ਸਾਹਮਣੇ ਵਾਪਰਿਆ। ਜਾਣਕਾਰੀ ਮੁਤਾਬਿਕ ਇਹ ਤਿੰਨੋ ਦੋਸਤ ਆਪਣੀ ਕਾਰ ਵਿਚ ਜਲੰਧਰ ਵਲੋਂ ਫਿਲੌਰ ਵਾਲੇ ਪਾਸੇ ਆ ਰਹੇ ਸਨ ਤੇ ਆਪਣਾ ਸੰਤੁਲਨ ਖੋਹ ਜਾਣ ਮਗਰੋਂ ਗੱਡੀ ਪਲਟੇ ਖਾਂਦੀ ਦੂਜੇ ਪਾਸੇ ਇਕ 407 ਕੈਂਟਰ ਵਿਚ ਜਾ ਵੱਜੀ, ਜਿਸ ਕਾਰਨ ਤਿੰਨਾਂ ਦੀ ਮੌਕੇ ’ਤੇ ਮੌਤ ਹੋ ਗਈ। ਜਿਨ੍ਹਾਂ ਦੀ ਪਛਾਣ ਸਾਹਿਲ ਮੁਹੰਮਦ (22) ਪੁੱਤਰ ਘੋਲੀ, ਅਰਮਾਨ ਮੈਂਹਮੀ (18) ਪੁੱਤਰ ਦੇਸ ਰਾਜ ਜੋ 12ਵੀਂ ਜਮਾਤ ਦਾ ਵਿਦਿਆਰਥੀ ਸੀ, ਸਣੇ ਦਲਜੀਤ ਭੱਟੀ (21) ਪੁੱਤਰ ਅਵਤਾਰ ਭੱਟੀ ਵਜੋਂ ਹੋਈ। ਘਟਨਾ ਮਗਰੋਂ ਮੌਕੇ ’ਤੇ ਪੁੱਜੇ ਪੁਲਿਸ ਮੁਲਾਜ਼ਮਾਂ ਨੇ ਮ੍ਰਿਤਕ ਦੇਹੰ ਨੂੰ ਕਬਜ਼ੇ ‘ਚ ਲੈ ਕੇ ਫਗਵਾੜਾ ਦੇ ਸਿਵਲ ਹਸਪਤਾਲ ‘ਚ ਪਹੁੰਚਾਇਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
;
;
;
;
;
;
;
;