ਸਲਮਾਨ ਖਾਨ ਦਾ ਆਰ.ਐਸ.ਐਸ. ਦੇ ਸਮਾਗਮ ਵਿਚ ਜਾਣ ਦਾ ਮੁੱਦਾ ਗਰਮਾਇਆ
ਮੁੰਬਈ, 10 ਫਰਵਰੀ (ਪੀ.ਟੀ.ਆਈ.)- ਮੁੰਬਈ ਵਿਚ ਇਕ ਆਰ.ਐਸ.ਐਸ. ਸਮਾਗਮ ਵਿਚ ਸੁਪਰਸਟਾਰ ਦੀ ਮੌਜੂਦਗੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੌਰਾਨ, ਮਹਾਰਾਸ਼ਟਰ ਦੇ ਭਾਜਪਾ ਮੰਤਰੀ ਨਿਤੇਸ਼ ਰਾਣੇ ਨੇ ਮੰਗਲਵਾਰ ਨੂੰ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਦੀ ਆਲੋਚਨਾ ਕੀਤੀ, ਦਾਅਵਾ ਕੀਤਾ ਕਿ ਅਦਾਕਾਰ ਸਲਮਾਨ ਖਾਨ ਉਨ੍ਹਾਂ ਨਾਲੋਂ "ਵਧੇਰੇ ਹਿੰਦੂ" ਹਨ।
ਖਾਨ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਵਿਚ ਸ਼ਾਮਲ ਸਨ ਜਿਨ੍ਹਾਂ ਨੇ ਉਸ ਸਮਾਗਮ ਵਿਚ ਹਿੱਸਾ ਲਿਆ ਜਿੱਥੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਮੁਖੀ ਮੋਹਨ ਭਾਗਵਤ ਨੇ ਭਾਸ਼ਣ ਦਿੱਤਾ ਸੀ। ਪਿਛਲੇ ਹਫਤੇ ਦੇ ਅੰਤ ਵਿਚ ਨਹਿਰੂ ਸੈਂਟਰ ਵਿਚ ਇਹ ਪ੍ਰੋਗਰਾਮ ਆਰ.ਐਸ.ਐਸ. ਦੇ ਸ਼ਤਾਬਦੀ ਜਸ਼ਨਾਂ ਦੇ ਹਿੱਸੇ ਵਜੋਂ ਆਯੋਜਿਤ ਕੀਤਾ ਗਿਆ ਸੀ। ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੇ ਰਾਉਤ, ਜੋ ਠਾਕਰੇ ਦੇ ਕਰੀਬੀ ਸਹਿਯੋਗੀ ਹਨ, ਨੇ ਆਰ.ਐਸ.ਐਸ. ਸਮਾਗਮ ਵਿਚ ਸ਼ਾਮਲ ਹੋਣ ਲਈ ਪ੍ਰਸਿੱਧ ਅਦਾਕਾਰ 'ਤੇ ਨਿਸ਼ਾਨਾ ਸਾਧਿਆ ਸੀ। ਮੰਗਲਵਾਰ ਨੂੰ ਇਕ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ, ਭਾਜਪਾ ਮੰਤਰੀ ਰਾਣੇ ਨੇ ਖਾਨ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੇ ਰਾਜਨੀਤਿਕ ਵਿਰੋਧੀ ਠਾਕਰੇ 'ਤੇ ਨਿਸ਼ਾਨਾ ਸਾਧਿਆ।ਉਨ੍ਹਾਂ ਪੁੱਛਿ, "ਸਲਮਾਨ ਖਾਨ ਊਧਵ ਠਾਕਰੇ ਨਾਲੋਂ ਜ਼ਿਆਦਾ ਹਿੰਦੂ ਹੈ। ਇਹ ਜਾਂਚ ਕਰਨ ਦੀ ਲੋੜ ਹੈ ਕਿ ਕੀ ਊਧਵ ਠਾਕਰੇ ਅਸਲ ਵਿਚ ਹਿੰਦੂ ਹਨ ਜਾਂ ਨਹੀਂ। ਸਲਮਾਨ ਖਾਨ ਕੋਲ ਘੱਟੋ-ਘੱਟ ਆਰ.ਐਸ.ਐਸ. ਮੁਖੀ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੀ ਹਿੰਮਤ ਸੀ। ਕੀ ਊਧਵ ਠਾਕਰੇ ਕਦੇ ਰਾਹੁਲ ਗਾਂਧੀ ਦੇ ਸਾਹਮਣੇ ਖੜ੍ਹੇ ਹੋਣ ਜਾਂ ਆਪਣੇ ਪਿਤਾ ਬਾਲਾ ਸਾਹਿਬ ਠਾਕਰੇ ਨੂੰ 'ਹਿੰਦੂਹ੍ਰਿਦਯ ਸਮਰਾਟ' ਕਹਿਣ ਦੀ ਹਿੰਮਤ ਦਿਖਾਉਣਗੇ?"
ਜ਼ਿਕਰਯੋਗ ਹੈ ਕਿ ਆਰ.ਐਸ.ਐਸ. ਸਮਾਗਮ ਵਿਚ ਕਈ ਕਲਾਕਾਰਾਂ, ਖਿਡਾਰੀਆਂ ਅਤੇ ਉੱਘੀਆਂ ਸ਼ਖਸੀਅਤਾਂ ਦੀ ਸ਼ਮੂਲੀਅਤ ਦੇਖਣ ਨੂੰ ਮਿਲੀ। ਸਮਾਗਮ ਵਿਚ ਖਾਨ ਦੀ ਮੌਜੂਦਗੀ ਨੇ ਕੁਝ ਹਿੱਸਿਆਂ ਤੋਂ ਆਲੋਚਨਾ ਕੀਤੀ, ਜਦੋਂਕਿ ਦੂਜਿਆਂ ਨੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ, ਜਿਸ ਨਾਲ ਇਕ ਰਾਜਨੀਤਿਕ ਬਹਿਸ ਸ਼ੁਰੂ ਹੋ ਗਈ।
;
;
;
;
;
;
;
;