ਰਿਸ਼ਵਤ ਲੈਂਦਾ ਐਸ.ਐਚ.ਓ.ਕਾਬੂ
ਲੁਧਿਆਣਾ, 21 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਵਿਜੀਲੈਂਸ ਬਿਊਰੋ ਵਲੋਂ ਅੱਜ ਇਕ ਵੱਡੀ ਕਾਰਵਾਈ ਕਰਦੇ ਹੋਏ ਥਾਣਾ ਡਵੀਜ਼ਨ ਨੰਬਰ ਚਾਰ ਵਿਚ ਤਾਇਨਾਤ ਐਸ.ਐਚ.ਓ. ਇੰਸਪੈਕਟਰ ਗੁਰਜੀਤ ਸਿੰਘ ਨੂੰ 10 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਕਾਬੂ ਕੀਤੇ ਗਏ ਐਸ. ਐਚ. ਓ. ਵਲੋਂ ਇਹ ਰਿਸ਼ਵਤ ਦੀ ਰਕਮ ਇਕ ਔਰਤ ਪਾਸੋਂ ਉਸ ਦੇ ਕੇਸ ਵਿਚ ਮਦਦ ਕਰਨ ਬਦਲੇ ਹਾਸਲ ਕੀਤੀ ਸੀ। ਵਿਜੀਲੈਂਸ ਵਲੋਂ ਇਸ ਦਾ ਖੁਲਾਸਾ ਕੁਝ ਦੇਰ ਬਾਅਦ ਕਰਨ ਸੰਬੰਧੀ ਕਿਹਾ ਜਾ ਰਿਹਾ ਹੈ।
;
;
;
;
;
;
;
;