ਚੰਦਰਨਾਥ ਦੀ ਹੱਤਿਆ ਪੂਰੀ ਤਰ੍ਹਾਂ ਯੋਜਨਾਬੰਧ ਸੀ- ਸੁਵੇਂਦੂ ਅਧਿਕਾਰੀ
ਕੋਲਕਾਤਾ, 7 ਮਈ- ਆਪਣੇ ਨਿੱਜੀ ਸਹਾਇਕ ਦੀ ਹੱਤਿਆ ’ਤੇ ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਨੇ ਕਿਹਾ ਕਿ ਇਹ ਇਕ ਯੋਜਨਾਬੱਧ ਹੱਤਿਆ ਹੈ। 2-3 ਦਿਨਾਂ ਤੱਕ ਰੇਕੀ ਕੀਤੀ ਗਈ ਸੀ ਅਤੇ ਹੱਤਿਆ ਦੀ ਪੂਰੀ ਯੋਜਨਾਬੰਦੀ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਅਸੀਂ ਬਹੁਤ ਦੁਖੀ ਹਾਂ ਤੇ ਇਸ ਘਟਨਾ ਦੀ ਨਿੰਦਾ ਕਰਨ ਲਈ ਸਾਡੇ ਕੋਲ ਕਹਿਣ ਲਈ ਸ਼ਬਦ ਨਹੀਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਸਾਡੀ ਪੂਰੀ ਲੀਡਰਸ਼ਿਪ ਨੇ ਇਸ ਬਾਰੇ ਜਾਣਕਾਰੀ ਲਈ ਹੈ। ਕੇਂਦਰੀ ਮੰਤਰੀ ਸੁਕਾਂਤ ਮਜੂਮਦਾਰ ਨੇ ਮ੍ਰਿਤਕ ਦੇ ਪਰਿਵਾਰ ਅਤੇ ਪੁਲਿਸ ਨਾਲ ਗੱਲ ਕੀਤੀ, ਵੱਖ-ਵੱਖ ਨੇਤਾ ਅਤੇ ਚੁਣੇ ਹੋਏ ਵਿਧਾਇਕ ਆਪਣੇ ਖੇਤਰਾਂ ਤੋਂ ਇੱਥੇ ਆਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਕੁਝ ਸਬੂਤ ਮਿਲੇ ਹਨ ਅਤੇ ਉਹ ਜਾਂਚ ਕਰ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਇਹ 15 ਸਾਲਾਂ ਦੇ ਮਹਾਂ-ਜੰਗਲ ਰਾਜ ਦਾ ਨਤੀਜਾ ਹੈ। ਭਾਜਪਾ ਇੱਥੇ ਗੁੰਡਿਆਂ ਦੀ ਸਫ਼ਾਈ ਦਾ ਕੰਮ ਸ਼ੁਰੂ ਕਰੇਗੀ।
;
;
;
;
;
;
;
;