ਜਲੰਧਰ ਦੇ ਭਾਰਗੋ ਕੈਂਪ ਨੇੜੇ ਇਕ ਗੈਰ ਕਾਨੂੰਨੀ ਉਸਾਰੀ ਢਾਹੀ
ਜਲੰਧਰ, 9 ਮਈ (ਦਵਿੰਦਰ)- ਪਿਛਲੇ ਲੰਬੇ ਅਰਸੇ ਤੋਂ ਭਾਰਗੋ ਕੈਂਪ ਦੇ ਕਬੀਰ ਮੰਦਰ ਨੇੜੇ ਇਕ ਸ਼ਖਸ ਵੱਲੋਂ ਗੈਰ ਕਾਨੂੰਨੀ ਉਸਾਰੀ ਕੀਤੀ ਗਈ ਸੀ ਜਿਸ ਨੂੰ ਅੱਜ ਕਾਰਪੋਰੇਸ਼ਨ ਅਤੇ ਪੰਜਾਬ ਪੁਲਿਸ ਦੀ ਮਦਦ ਦੇ ਨਾਲ ਢਾਹ ਦਿੱਤਾ ਗਿਆ। ਜਾਣਕਾਰੀ ਅਨੁਸਾਰ, ਜਿਸ ਸ਼ਖਸ ਵਲੋਂ ਇਹ ਗੈਰ ਕਾਨੂੰਨੀ ਉਸਾਰੀ ਕੀਤੀ ਗਈ ਸੀ ਉਸ ਕੋਲੋਂ ਕਬਜ਼ਾ ਛੁਡਾ ਕੇ ਕਾਰਪੋਰੇਸ਼ਨ ਨੇ ਕਬੀਰ ਨਗਰ ਦੇ ਹਵਾਲੇ ਕਰ ਦਿੱਤਾ।
ਜਿਸ ਤੋਂ ਬਾਅਦ ਹੁਣ ਕਬੀਰ ਨਗਰ ਦੀ ਸੜਕ ਬਾਕੀ ਸੜਕ ਵਾਂਗੂੰ ਚੌੜੀ ਹੋ ਜਾਵੇਗੀ ਅਤੇ ਸਥਾਨਕ ਵਾਸੀ ਇੱਥੋਂ ਆਰਾਮ ਨਾਲ ਆ ਜਾ ਸਕਣਗੇ।
;
;
;
;
;
;
;
;
;