ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਭਾਜਪਾ ਲੀਡਰਸ਼ਿਪ ਨਾਲ ਹਲਵਾਰਾ ਏਅਰਪੋਰਟ ਪੁੱਜਣ 'ਤੇ ਭਰਵਾ ਸਵਾਗਤ
ਹਲਵਾਰਾ, 15 ਮਈ (ਮਨਦੀਪ ਸਿੰਘ ਉੱਭੀ)- ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ, ਦਿੱਲੀ ਤੋਂ ਪਹਿਲੀ ਉਡਾਣ ਵਿਚ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਰਾਜ ਸਭਾ ਮੈਂਬਰ ਬਿਕਰਮ ਸਾਹਨੀ ਅਤੇ ਰਜਿੰਦਰ ਗੁਪਤਾ ਭਾਜਪਾ ਲੀਡਰਸ਼ਿਪ ਸਮੇਤ ਪਹਿਲੀ ਉਡਾਣ ਰਾਹੀਂ ਹਲਵਾਰਾ ਪਹੁੰਚੇ ਅਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਉਡਾਣ 7:55 ਵਜੇ ਹਲਵਾਰਾ ਤੋਂ ਦਿੱਲੀ ਲਈ ਰਵਾਨਾ ਹੋਈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਿੱਲੀ ਤੋਂ ਪਹਿਲੀ ਉਡਾਣ ਰਾਹੀਂ 71 ਯਾਤਰੀਆਂ ਨਾਲ ਹਲਵਾਰਾ ਪੁੱਜੇ।
ਮੰਤਰੀ ਬਿੱਟੂ 99 ਯਾਤਰੀਆਂ ਨਾਲ ਹਲਵਾਰਾ ਤੋਂ ਦਿੱਲੀ ਲਈ ਉਸੇ ਉਡਾਣ 'ਤੇ ਰਵਾਨਾ ਹੋਏ। ਕੇਂਦਰੀ ਮੰਤਰੀ ਬਿੱਟੂ ਨਾਲ ਜ਼ਿਲਾ ਸ਼ਹਿਰੀ ਪ੍ਰਧਾਨ ਰਜਨੀਸ਼ ਧੀਮਾਨ, ਲੁਧਿਆਣਾ ਦਿਹਾਤੀ ਦੇ ਪ੍ਰਧਾਨ ਸੰਨੀ ਕੈਂਥ, ਜਤਿੰਦਰ ਮਿੱਤਲ, ਪਰਵੀਨ ਬਾਂਸਲ, ਨਰਿੰਦਰ ਮੱਲੀ, ਨਵਲ ਜੈਨ, ਮਹਿਲਾ ਮੋਰਚਾ ਦੀ ਜਿਲਾ ਪ੍ਰਧਾਨ ਸੀਨੂ ਚੁੱਘ, ਨੀਨਾ ਟਪਾਰੀਆ, ਰਾਸ਼ੀ ਅਗਰਵਾਲ, ਮੰਕਸ਼ ਕਪੂਰ, ਪ੍ਰਿਤਪਾਲ ਸਿੰਘ ਬਲੀਏਵਾਲ ਸਪੋਕਸਪਰਸਨ, ਹਰਜਿੰਦਰ ਸਿੰਘ ਢੀਡਸਾਂ, ਗੁਰਦੀਪ ਸਿੰਘ ਦੋਵੇਂ ਪੀਏ ਕੇਂਦਰੀ ਮੰਤਰੀ ਬਿੱਟੂ, ਸੀਨੀਅਰ ਬੀਜੇਪੀ ਆਗੂ ਵਿਪਨ ਸੂਦ ਕਾਕਾ, ਰੁਪਿੰਦਰ ਗੁਜਰਾਲ, ਪਵਨ ਗਰਗ, ਅਸ਼ੀਸ਼ ਗੁਪਤਾ, ਜੀ.ਐਚ.ਜੀ ਖਾਲਸਾ ਕਾਲਜ ਸੁਧਾਰ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ ਆਏ।
ਏਅਰਪੋਰਟ ਤੇ ਡੀ.ਐਸ.ਪੀ ਦਾਖਾ ਕਰਨ ਸਿੰਘ ਸੰਧੂ ਥਾਣਾ ਸੁਧਾਰ ਮੁਖੀ ਇੰਸਪੈਕਟਰ ਗੁਰਦੀਪ ਸਿੰਘ, ਥਾਣਾ ਜੋਧਾ ਮੁਖੀ ਸਾਹਿਬਮੀਤ ਸਿੰਘ ਨੇ ਪੁਲਿਸ ਟੀਮ ਸਮੇਤ ਪੁੱਖਤਾ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ।
;
;
;
;
;
;
;
;