JALANDHAR WEATHER

ਪਟਿਆਲਾ ਨੂੰ ਹੜ੍ਹਾਂ ਤੋਂ ਮਿਲੇਗੀ ਪੱਕੀ ਰਾਹਤ : ਡਾ. ਬਲਬੀਰ ਸਿੰਘ

ਪਟਿਆਲਾ, 14 ਮਈ (ਇੰਟ)- ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪਟਿਆਲਾ ਨੂੰ ਹੜ੍ਹਾਂ ਤੋਂ ਪੱਕੀ ਰਾਹਤ ਦਿਵਾਉਣ ਦੀ ਯੋਜਨਾ ਉਪਰ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੌਲਤਪੁਰ ਤੋਂ ਲੈਕੇ ਡਕਾਲਾ ਰੋਡ ਤੱਕ ਵੱਡੀ ਨਦੀ ਦੇ ਬੰਨ੍ਹ ਮਜ਼ਬੂਤ ਕਰਨ ਸਮੇਤ ਡਕਾਲਾ ਰੋਡ ਤੋਂ ਘੱਗਰ ਤੱਕ 4 ਕਿਲੋਮੀਟਰ ਲੰਬਾਈ ਨੂੰ ਵੀ ਹੋਰ ਡੂੰਘਾ ਕਰਕੇ ਇਸ ਦੀ ਪਾਣੀ ਲਿਜਾਣ ਦੀ ਸਮਰੱਥਾ ਵਧਾਈ ਜਾ ਰਹੀ ਹੈ।
ਡਾ. ਬਲਬੀਰ ਸਿੰਘ, ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਸਮੇਤ ਹੋਰ ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ ਕਰ ਰਹੇ ਸਨ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਜਨਮ ਦਿਨ ਦੇ ਸਬੰਧ 'ਚ ਇਕੱਲੇ ਪਟਿਆਲਾ ਜ਼ਿਲ੍ਹੇ ਵਿਚ ਹੀ 6.5 ਲੱਖ ਬੂਟੇ ਲਾਏ ਜਾਣੇ ਹਨ, ਜਿਸ 'ਚੋਂ ਵੱਡੀ ਗਿਣਤੀ ਬੂਟੇ ਵੱਡੀ ਨਦੀ ਦੇ ਬੰਨ੍ਹ ਮਜ਼ਬੂਤ ਕਰਕੇ ਇਸਦੇ ਕਿਨਾਰਿਆਂ 'ਤੇ ਲਗਾਏ ਜਾਣ ਦੀ ਤਜਵੀਜ਼ ਹੈ, ਜਿਸ ਲਈ ਜੰਗਲਾਤ ਵਿਭਾਗ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਵੱਡੀ ਨਦੀ ਦੇ ਕਿਨਾਰੇ ਦੌਲਤਪੁਰ ਤੇ ਸਨੀ ਇੰਨਕਲੇਵ ਨੇੜੇ 87 ਕਰੋੜ ਰੁਪਏ ਦੀ ਲਾਗਤ ਨਾਲ ਲੱਗ ਰਹੇ ਦੋਵੇਂ ਐਸ.ਟੀ.ਪੀਜ਼ 'ਚੋਂ ਪਾਣੀ ਨੂੰ ਟਰੀਟ ਕਰਕੇ ਇਸ ਨੂੰ ਸਿੰਚਾਈ ਲਈ ਵਰਤਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਇਸ ਮੌਕੇ ਹਿਆਣਾ ਕਲਾਂ ਛੱਪੜ 'ਚ ਮਰੀਆਂ ਮੱਛੀਆਂ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਅਤੇ ਸਬੰਧਤ ਵਿਭਾਗਾਂ ਨੂੰ ਤੁਰੰਤ ਲੋੜੀਂਦੀ ਕਾਰਵਾਈ ਕਰਕੇ ਇਸ ਛੱਪੜ ਦੀ ਸਫ਼ਾਈ ਦੇ ਨਿਰਦੇਸ਼ ਦਿੱਤੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ