JALANDHAR WEATHER

ਭਾਈ ਅੰਮਿ੍ਤਪਾਲ ਸਿੰਘ ਖ਼ਿਲਾਫ਼ ਇਰਾਦਾ ਕਤਲ ਦੇ ਦੋਸ਼ ਆਇਦ

ਅੰਮਿ੍ਤਸਰ, 14 ਮਈ (ਰੇਸ਼ਮ ਸਿੰਘ)-ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਅੱਜ ਇਥੇ ਇਰਾਦਾ ਕਤਲ ਸਮੇਤ ਹੋਰ ਦੋਸ਼ਾਂ ਦੀਆਂ ਧਾਰਾਵਾਂ ਤਹਿਤ ਦੋਸ਼ ਆਇਦ ਹੋ ਗਏ ਹਨ ਜਿਸ ਕਾਰਨ ਹੁਣ ਇਥੇ ਬਕਾਇਦਾ ਮਾਮਲੇ ਦੇ ਟ੍ਰਾਇਲ ਚਲਾਉਣ ਲਈ ਅਗਲੀ ਪੇਸ਼ੀ 16 ਮਈ ਨਿਰਧਾਰਤ ਕੀਤੀ ਗਈ ਹੈ | ਇਸ ਨਾਲ ਹੀ ਅਦਾਲਤ 'ਚ ਦੋਸ਼ ਆਇਦ ਕਰਨ ਮੌਕੇ ਹੋਈ ਬਹਿਸ ਉਪਰੰਤ ਬਚਾਅ ਪੱਖ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਵਲੋਂ ਅਸਲਾ ਐਕਟ ਦੀ ਧਾਰਾ 25, 27, 54, 59 ਤੇ ਸਬੁੂਤ ਮਿਟਾਉਣ ਦੀਆਂ ਧਾਰਾ 201 ਭਾਰਤੀ ਦੰਡਾਵਲੀ ਵੀ ਹਟਾ ਦਿੱਤੀਆਂ ਗਈਆਂ ਹਨ | ਬਚਾਅ ਪੱਖ ਵਲੋਂ ਪੇਸ਼ ਹੋਏ ਵਕੀਲ ਹਰਪਾਲ ਸਿੰਘ ਖ਼ਾਰਾ ਤੇ ਰਿਤੂ ਰਾਜ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਵਲੋਂ ਲੱਗੇ ਦੋਸ਼ ਹਟਾਉਣ ਲਈ ਡਿਸਚਾਰਜ਼ ਅਰਜੀ ਦਾਇਰ ਕੀਤੀ ਗਈ ਸੀ | ਜਿਥੇ ਬਹਿਸ ਹੋਈ, ਉਪਰੰਤ ਅਦਾਲਤ ਨੇ ਲੱਗੇ ਉਕਤ ਕੁਝ ਦੋਸ਼ ਹਟਾਉਣ ਦੀ ਅਪੀਲ ਸਵੀਕਾਰ ਕੀਤੀ | ਇਹ ਮਾਮਲਾ ਇਥੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਿੰਦਰ ਸਿੰਘ ਦੀ ਅਦਾਲਤ ਦੇ ਵਿਚਾਰ ਅਧੀਨ ਹੈ ਜਿਥੇ 16 ਮਈ ਨੂੰ ਬਕਾਇਦਾ ਸੁਣਵਾਈ ਸ਼ੁਰੂ ਹੋ ਰਹੀ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ