ਅਰਵਿੰਦ ਕੁਮਾਰ ਨੇ ਐਨ.ਐਫ.ਐਲ. ਦੇ ਡਾਇਰੈਕਟਰ (ਵਿੱਤ) ਵਜੋਂ ਅਹੁਦਾ ਸੰਭਾਲਿਆ
ਨੋਇਡਾ, 14 ਮਈ (ਅਜੀਤ ਬਿਊਰੋ)-ਅਰਵਿੰਦ ਕੁਮਾਰ ਨੇ ਭਾਰਤ ਸਰਕਾਰ ਦੇ ਰਸਾਇਣ ਤੇ ਖਾਦ ਮੰਤਰਾਲੇ ਦੇ ਅਧੀਨ ਇਕ 'ਨਵਰਤਨ' ਜਨਤਕ ਖੇਤਰ ਦੇ ਅਦਾਰੇ, ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (ਐਨ.ਐਫ.ਐਲ.) ਵਿਚ ਡਾਇਰੈਕਟਰ (ਵਿੱਤ) ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ, ਉਹ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਤੇ ਹਿੰਦੁਸਤਾਨ ਉਰਵਾਰਕ ਤੇ ਰਸਾਇਣ ਲਿਮਟਿਡ ਦੇ ਵਿੱਤ ਵਿਭਾਗਾਂ ਵਿਚ ਸੀਨੀਅਰ ਅਹੁਦਿਆਂ 'ਤੇ ਰਹੇ ਹਨ | ਅਰਵਿੰਦ ਕੁਮਾਰ ਕੋਲ ਐਮ.ਕਾਮ ਦੀ ਡਿਗਰੀ ਹੈ | ਪੇਸ਼ੇਵਰ ਤੌਰ 'ਤੇ, ਉਹ ਇੰਸਟੀਚਿਊਟ ਆਫ਼ ਕਾਸਟ ਅਕਾਊਾਟੈਂਟਸ ਆਫ਼ ਇੰਡੀਆ ਦੇ ਫੈਲੋ ਮੈਂਬਰ ਤੇ ਇੰਸਟੀਚਿਊਟ ਆਫ਼ ਕੰਪਨੀ ਸੈਕਟਰੀਜ਼ ਆਫ਼ ਇੰਡੀਆ ਦੇ ਐਸੋਸੀਏਟ ਮੈਂਬਰ ਹਨ | ਉਨ੍ਹਾਂ ਕੋਲ ਵਿੱਤੀ ਪ੍ਰਬੰਧਨ, ਅੰਦਰੂਨੀ ਆਡਿਟ, ਬਜਟਿੰਗ, ਬੈਂਕਿੰਗ, ਟੈਕਸੇਸ਼ਨ, ਵਪਾਰਕ ਲੇਖਾਕਾਰੀ, ਕਾਰਪੋਰੇਟ ਗਵਰਨੈਂਸ ਅਤੇ ਰੈਗੂਲੇਟਰੀ ਪਾਲਣਾ ਦੇ ਖੇਤਰਾਂ ਵਿਚ ਵਿਭਿੰਨ ਤੇ ਵਿਆਪਕ ਤਜਰਬਾ ਹੈ |
;
;
;
;
;
;
;
;