ਅੰਮਿ੍ਤਸਰ ਬੱਸ ਅੱਡੇ ਨੇੜੇ ਨੌਜਵਾਨ ਦਾ ਕਤਲ
ਅੰਮਿ੍ਤਸਰ, 14 ਮਈ (ਰੇਸ਼ਮ ਸਿੰਘ)-ਅੰਮਿ੍ਤਸਰ ਬੱਸ ਅੱਡੇ ਨੇੜੇ ਬੀਤੀ ਅੱਧੀ ਰਾਤ ਤੋਂ ਬਾਅਦ ਇਕ ਨੌਜਵਾਨ ਦਾ ਕੁਝ ਨੌਜਵਾਨਾਂ ਨਾਲ ਹੋਇਆ ਝਗੜਾ ਖੂਨੀ ਰੂਪ ਧਾਰਨ ਕਰ ਗਿਆ ਜਦੋਂ ਕਿ ਨੌਜਵਾਨ ਦਾ ਕਿਰਚਾਂ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ | ਮਿ੍ਤਕ ਨੌਜਵਾਨ ਦੀ ਸ਼ਨਾਖਤ ਕੁਨਾਲ ਉਰਫ ਲੋਟਸ (22) ਪੁੱਤਰ ਪਵਨ ਕੁਮਾਰ ਵਾਸੀ 88 ਫੁੱਟ ਤੁੰਗ ਬਾਲਾ ਮਜੀਠਾ ਰੋਡ ਅੰਮਿ੍ਤਸਰ ਵਜੋਂ ਹੋਈ ਹੈ | ਇਹ ਘਟਨਾ ਇਥੇ ਸ਼ਿਵਾਲਾ ਫਾਟਕ ਨੇੜੇ ਬੱਸ ਅੱਡਾ ਰਾਣੀ ਬਾਜ਼ਾਰ ਦੀ ਹੈ | ਏ.ਡੀ.ਸੀ.ਪੀ. ਹਰਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਵੰਸ਼ ਨਾਮ ਦੇ ਲੜਕੇ ਤੇ ਹੋਰ ਸਾਥੀਆਂ ਨੇ ਮਿਲ ਕੇ ਇਹ ਕਤਲ ਕੀਤਾ ਹੈ | ਇਸ ਸੰਬੰਧੀ ਥਾਣਾ ਰਾਮ ਬਾਗ ਵਿਖੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
;
;
;
;
;
;
;
;