ਓਵਰਲੋਡ ਟਿੱਪਰ ਨੇ ਅÏਰਤ ਨੂੰ ਬੁਰੀ ਤਰ੍ਹਾਂ ਦਰੜਿਆ
ਜਮਸ਼ੇਰ ਖਾਸ, 14 ਮਈ (ਹਰਵਿੰਦਰ ਕੁਮਾਰ)-ਥਾਣਾ ਸਦਰ ਜਲੰਧਰ ਅਧੀਨ ਆਉਂਦੇ ਪਿੰਡ ਦੀਵਾਲੀ ਅਤੇ ਕੰਗਣੀਵਾਲ ਦੇ ਵਿਚਕਾਰ ਬਣੇ ਵੇਈਾ ਵਾਲੇ ਪੁਲ ਦੇ ਨਜ਼ਦੀਕ ਇੱਕ ਓਵਰਲੋਡ ਤੇਜ ਰਫਤਾਰ ਟਿੱਪਰ ਨੇ ਸਕੂਟਰੀ ਸਵਾਰ ਅÏਰਤ ਨੂੰ ਬੁਰੀ ਤਰ੍ਹਾਂ ਦਰੜ ਕਾਰਨ ਅÏਰਤ ਦੀ ਮÏਕੇ ਤੇ ਹੀ ਮÏਤ ਹੋ ਗਈ ਅਤੇ ਓਵਰਲੋਡ ਟਿੱਪਰ ਵਾਹਨ ਵਾਲਾ ਫਰਾਰ ਹੋ ਗਿਆ¢ ਮÏਤ ਦੀ ਖਬਰ ਸੁਣਦੇ ਸੀ ਪਿੰਡ ਜਮਸ਼ੇਰ ਵਿੱਚ ਸੋਗ ਦੀ ਲਹਿਰ ਫੈਲ ਗਈ¢ ਇਕੱਤਰ ਜਾਣਕਾਰੀ ਅਨੁਸਾਰ ਮਿ੍ਤਕ ਅÏਰਤ ਦੀ ਪਹਿਚਾਣ ਸੰਦੀਪ ਕÏਰ ਉਮਰ ਕਰੀਬ 42 ਸਾਲ ਪਤਨੀ ਸਵਰਗਵਾਸੀ ਰਸ਼ਪਾਲ ਸਿੰਘ ਪਾਲਾ ਵਾਸੀ ਜਮਸ਼ੇਰ ਖਾਸ ਨਿੰਮਾ ਵਾਲੇ ਮਹੱਲੇ ਵਜੋਂ ਹੋਈ ਹੈ¢ ਮਿ੍ਤਕ ਆਪਣੇ ਪਰਿਵਾਰ ਪਿੱਛੇ ਦੋ ਲੜਕੇ ਛੱਡ ਗਈ ਹੈ¢ ਪਰਿਵਾਰ ਦੇ ਕਰੀਬੀ ਮੈਂਬਰ ਅਤੇ ਘਟਨਾ ਵਾਲੇ ਸਥਾਨ ਤੇ ਮÏਜੂਦ ਲੋਕਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਿ੍ਤਕ ਸੰਦੀਪ ਕÏਰ ਜੰਡਿਆਲੇ ਇੱਕ ਦੁਕਾਨ ਤੇ ਕੰਮ ਕਰਦੀ ਸੀ ਜੋ ਰੋਜ਼ਾਨਾ ਦੀ ਤਰ੍ਹਾਂ ਆਪਣੀ ਹÏਡਾ ਸਕੁਟਰੀ ਨੰਬਰ ਪੀਬੀ08ਬੀਵਾਈ6886ਜੰਡਿਆਲੇ ਤੋਂ ਘਰ ਵਾਪਸ ਆ ਰਹੀ ਸੀ ਕਿ ਇੱਕ ਤੇਜ਼ ਰਫਤਾਰ ਓਵਰਲੋਡ ਮਿੱਟੀ ਵਾਲੇ ਟਿੱਪਰ ਨੇ ਪਿੱਛੋਂ ਉਸ ਨੂੰ ਟੱਕਰ ਮਾਰੀ ਜਿਸ ਕਾਰਨ ਸੰਦੀਪ ਕÏਰ ਦੀ ਮÏਕੇ ਤੇ ਹੀ ਮÏਤ ਹੋ ਗਈ¢ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਮਿ੍ਤਕ ਸੰਦੀਪ ਕÏਰ ਦੇ ਪਤੀ ਕੁਝ ਸਾਲ ਪਹਿਲਾਂ ਮÏਤ ਹੋ ਗਈ ਸੀ ਅਤੇ ਮਿ੍ਤਕ ਜੰਡਿਆਲੇ ਵਿਖੇ ਇੱਕ ਨਿੱਜੀ ਦੁਕਾਨ ਤੇ ਕੰਮ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਸੀ¢ ਘਟਨਾ ਵਾਲੀ ਸਥਾਨ ਤੇ ਮÏਜੂਦ ਲੋਕਾਂ ਨੇ ਗੱਲਬਾਤ ਕਰਦੇ ਦੱਸਿਆ ਕੀ ਮਾਈਨਿੰਗ ਵਿੱਚ ਲੱਗੇ ਟਿੱਪਰ ਟਰਾਲੀਆਂ ਓਵਰਲੋਡ ਵਾਹਨ ਸਰੇਆਮ ਪੁਲਿਸ ਨਾਕਿਆਂ ਕੋਲੋਂ ਲੰਘਦੇ ਹਨ ਜਿਨਾਂ ਉੱਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਿਸ ਕਾਰਨ ਅਜਿਹੀਆਂ ਘਟਨਾਵਾਂ ਵਧ ਰਹੀਆਂ ਹਨ¢ ਘਟਨਾ ਵਾਲੀ ਸਥਾਨ ਤੇ ਗੁਜ਼ਰ ਰਹੇ ਹਲਕਾ ਇੰਚਾਰਜ ਜਲੰਧਰ ਛਾਉਣੀ ਬੀਬੀ ਰਾਜਵਿੰਦਰ ਕÏਰ ਥਿਆੜਾ ਨੇ ਰੁਕ ਕੇ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਕਾਰਵਾਈ ਕਰਨ ਲਈ ਆਖਿਆ¢
;
;
;
;
;
;
;
;