ਮੁੱਖ ਚੋਣ ਅਧਿਕਾਰੀ ਪੰਜਾਬ ਅਨੰਦਿਤਾ ਮਿੱਤਰਾ ਵਲੋਂ ਐਸ.ਆਈ.ਆਰ. ਦੇ ਸ਼ਡਿਊਲ ਦਾ ਐਲਾਨ
ਚੰਡੀਗੜ੍ਹ, 14 ਮਈ- ਪੰਜਾਬ ਵਿਚ ਐੱਸ.ਆਈ.ਆਰ. ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਵਿਚ 15 ਜੂਨ ਤੋਂ ਐੱਸਆਈਆਰ ਸ਼ੁਰੂ ਹੋਵੇਗੀ। ਮੁੱਖ ਚੋਣ ਅਧਿਕਾਰੀ ਪੰਜਾਬ ਅਨੰਦਿਤਾ ਮਿੱਤਰਾ ਨੇ ਕਿਹਾ ਕਿ ਡ੍ਰਾਫਟ ਇਲੈਕਟਰੋਲ 31 ਜੁਲਾਈ ਨੂੰ ਜਾਰੀ ਹੋਣਗੇ ਜਦਕਿ ਇਤਰਾਜ਼ 31 ਜੁਲਾਈ ਤੋਂ 30 ਅਗਸਤ ਤੱਕ ਦਰਜ ਹੋਣਗੇ।
ਐਸ.ਆਈ.ਆਰ. ਲਈ ਬੀ ਐਲ.ਓ. ਘਰ ਘਰ ਜਾਣਗੇ, ਮੈਂਬਰ ਦੇ ਘਰ ਨਾ ਮਿਲਣ 'ਤੇ ਬੀ ਐਲ.ਓ. 3 ਵਾਰ ਘਰ ਜਾਣਗੇ। ਜੇ ਕੋਈ ਘਰ ਨਹੀਂ ਮਿਲਿਆ ਤਾਂ ਐਸ.ਆਈ.ਆਰ. ਫਾਰਮ ਘਰ ਸੁੱਟਿਆ ਜਾਵੇਗਾ 4 ਤਰਾਂ ਦੀ ਲਿਸਟ (ਗੈਰਹਾਜ਼ਜ਼ਰ, ਸ਼ਿਫਟ, ਮੌਤ, ਡੁਪਲੀਕੇਟ) ਤਿਆਰ ਕੀਤੀ ਜਾਵੇਗੀ। ਕੱਟੀ ਹੋਈ ਵੋਟ ਫਾਰਮ 6 ਭਰਕੇ ਕਲੇਮ ਕੀਤੀ ਜਾ ਸਕਦੀ ਹੈ ਤੇ ਸੰਬੰਧਿਤ ਵਿਅਕਤੀ ਹੀ ਫਾਰਮ ਭਰ ਸਕਦਾ ਹੈ।
;
;
;
;
;
;
;