ਯੋਗਰਾਜ ਸਿੰਘ ਖ਼ਿਲਾਫ਼ ਥਾਣਾ ਸੈਕਟਰ 36 ਚੰਡੀਗੜ੍ਹ ਵਿਖੇ ਐੱਫ. ਆਈ. ਆਰ. ਦਰਜ
ਚੰਡੀਗੜ੍ਹ, 14 ਮਈ (ਕਪਿਲ ਵਧਵਾ) - ਵੈੱਬ ਸੀਰੀਜ਼ ਵਿਚ ਮਹਿਲਾਵਾਂ ਬਾਰੇ ਬੋਲੇ ਅਪਮਾਨਜਨਕ ਡਾਇਲੌਂਗ ਨੂੰ ਲੈ ਕੇ ਯੋਗਰਾਜ ਦੇ ਖ਼ਿਲਾਫ਼ ਹੁਣ ਮਹਿਲਾ ਕਮਿਸ਼ਨ ਵਲੋਂ ਵੀ ਕਾਰਵਾਈ ਕੀਤੀ ਗਈ ਹੈ। ਮਹਿਲਾ ਕਮਿਸ਼ਨ ਵਲੋਂ ਪੰਜਾਬੀ ਅਦਾਕਾਰ ਯੋਗਰਾਜ ਨੂੰ ਨੋਟਿਸ ਭੇਜਿਆ ਗਿਆ ਹੈ।
ਇਸ ਨੂੰ ਲੈ ਕੇ ਯੋਗਰਾਜ ਸਿੰਘ ਖ਼ਿਲਾਫ਼ ਥਾਣਾ ਸੈਕਟਰ 36 ਚੰਡੀਗੜ੍ਹ ਵਿਖੇ ਔਰਤਾਂ ਖਿਲਾਫ ਮੰਦੀ ਸ਼ਬਦਾਵਲੀ ਵਰਤਣ ਲਈ ਐੱਫ. ਆਈ. ਆਰ. ਦਰਜ ਹੋਈ ਹੈ।
ਥਾਣਾ ਸੈਕਟਰ 36 ਦੀ ਪੁਲਿਸ ਵਲੋਂ ਚੰਡੀਗੜ੍ਹ ਦੇ ਵਕੀਲ ਉਜਵਲ ਭਸੀਨ ਅਤੇ ਵਕੀਲ ਜਤਿਨ ਵਰਮਾ ਦੀ ਸ਼ਿਕਾਇਤ ਤੇ ਬੀਐਨਐਸ ਦੀ ਧਾਰਾ 79 ਅਤੇ ਆਈਟੀ ਐਕਟ ਤਹਿਤ ਐਫ ਆਈਆਰ ਦਰਜ ਕੀਤੀ ਗਈ ਹੈ।
;
;
;
;
;
;
;