JALANDHAR WEATHER

ਜ਼ਰੂਰੀ ਮੁਰੰਮਤ ਕਾਰਨ ਢਿਲਵਾਂ ਰੇਲਵੇ ਫਾਟਕ 16 ਤੋਂ 18 ਮਈ ਤੱਕ ਰਹੇਗਾ ਬੰਦ

ਢਿਲਵਾਂ (ਕਪੂਰਥਲਾ), 14 ਮਈ (ਗੋਬਿੰਦ ਸੁਖੀਜਾ) - ਰੇਲਵੇ ਵਿਭਾਗ ਵਲੋਂ ਫਾਟਕ ਦੀ ਜ਼ਰੂਰੀ ਮੁਰੰਮਤ ਦੇ ਕੰਮ ਨੂੰ ਮੁੱਖ ਰੱਖਦਿਆਂ ਢਿਲਵਾਂ ਰੇਲਵੇ ਫਾਟਕ ਨੰਬਰ ਐਸ-48 ਨੂੰ ਆਵਾਜਾਈ ਲਈ ਕੁਝ ਸਮੇਂ ਵਾਸਤੇ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਭਾਸ਼ ਲਾਲ ਪੀ.ਡਬਲਯੂ.ਆਈ. ਬਿਆਸ ਨੇ ਦੱਸਿਆ ਕਿ ਤਕਨੀਕੀ ਮੁਰੰਮਤ ਕਾਰਨ ਇਹ ਫਾਟਕ 16 ਮਈ ਸ਼ਾਮ 6 ਵਜੇ ਤੋਂ ਲੈ ਕੇ 18 ਮਈ ਸਵੇਰੇ 8 ਵਜੇ ਤੱਕ ਹਰ ਤਰ੍ਹਾਂ ਦੀ ਆਵਾਜਾਈ ਲਈ ਮੁਕੰਮਲ ਰੂਪ ਵਿਚ ਬੰਦ ਰਹੇਗਾ । ਰੇਲਵੇ ਅਧਿਕਾਰੀਆਂ ਨੇ ਆਮ ਜਨਤਾ ਅਤੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਫਾਟਕ ਬੰਦ ਹੋਣ ਦੌਰਾਨ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਤੋਂ ਬਚਣ ਲਈ ਬਦਲਵੇਂ ਰਸਤਿਆਂ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਮੁਰੰਮਤ ਦਾ ਕੰਮ ਨਿਰਵਿਘਨ ਨੇਪਰੇ ਚੜ੍ਹ ਸਕੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ