JALANDHAR WEATHER

ਮੋਗਾ ਅਦਾਲਤੀ ਕੰਪਲੈਕਸ ਵਿਚ ਸੰਵੇਦਨਸ਼ੀਲ ਗਵਾਹ ਬਿਆਨ ਕੇਂਦਰ ਦਾ ਉਦਘਾਟਨ

ਮੋਗਾ, 16 ਮਈ- ਮੋਗਾ ਦੇ ਨਿਆਂਇਕ ਅਦਾਲਤ ਕੰਪਲੈਕਸ ਵਿਚ ਅੱਜ ਸੰਵੇਦਨਸ਼ੀਲ ਮਾਮਲਿਆਂ ਨਾਲ ਜੁੜੇ ਗਵਾਹਾਂ ਦੀ ਸਹੂਲਤ ਲਈ ਬਣਾਏ ਗਏ ਸੰਵੇਦਨਸ਼ੀਲ ਗਵਾਹ ਬਿਆਨ ਕੇਂਦਰ ਦਾ ਰਸਮੀ ਉਦਘਾਟਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਜਸਟਿਸ ਜਗਮੋਹਨ ਬੰਸਲ ਵਲੋਂ ਕੀਤਾ ਗਿਆ। ਜਸਟਿਸ ਜਗਮੋਹਨ ਬੰਸਲ, ਜੋ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਚ ਜੱਜ ਹੋਣ ਦੇ ਨਾਲ-ਨਾਲ ਸੈਸ਼ਨ ਡਿਵੀਜ਼ਨ ਮੋਗਾ ਦੇ ਪ੍ਰਸ਼ਾਸਕੀ ਜੱਜ ਵੀ ਹਨ, ਨੇ ਇਸ ਮੌਕੇ ਕਿਹਾ ਕਿ ਇਹ ਕੇਂਦਰ ਸੰਵੇਦਨਸ਼ੀਲ ਮਾਮਲਿਆਂ ਵਿਚ ਗਵਾਹਾਂ ਨੂੰ ਬਿਨਾਂ ਕਿਸੇ ਡਰ ਅਤੇ ਦਬਾਅ ਤੋਂ ਆਪਣਾ ਬਿਆਨ ਦਰਜ ਕਰਵਾਉਣ ਲਈ ਸੁਰੱਖਿਅਤ ਅਤੇ ਸੁਵਿਧਾਜਨਕ ਮਾਹੌਲ ਪ੍ਰਦਾਨ ਕਰੇਗਾ।

ਉਨ੍ਹਾਂ ਕਿਹਾ ਕਿ ਨਿਆਂ ਪ੍ਰਣਾਲੀ ਨੂੰ ਹੋਰ ਮਜ਼ਬੂਤ, ਪਾਰਦਰਸ਼ੀ ਅਤੇ ਲੋਕ-ਪੱਖੀ ਬਣਾਉਣ ਲਈ ਅਜਿਹੇ ਕੇਂਦਰ ਸਮੇਂ ਦੀ ਲੋੜ ਹਨ। ਇਸ ਕੇਂਦਰ ਰਾਹੀਂ ਖ਼ਾਸ ਕਰਕੇ ਸੰਵੇਦਨਸ਼ੀਲ ਮਾਮਲਿਆਂ ਨਾਲ ਸੰਬੰਧਤ ਗਵਾਹਾਂ ਦੀ ਗੋਪਨੀਯਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ।
ਇਸ ਮੌਕੇ ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਅਤੇ ਐਸ.ਐਸ.ਪੀ, ਐਸ.ਐਸ. ਚਾਹਲ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਇਸ ਤੋਂ ਇਲਾਵਾ ਕੋਰਟ ਕੰਪਲੈਕਸ ਮੋਗਾ ਨਾਲ ਸੰਬੰਧਤ ਮਾਣਯੋਗ ਜੱਜ ਸਾਹਿਬਾਨ, ਜ਼ਿਲ੍ਹਾ ਅਦਾਲਤ ਦੇ ਹੋਰ ਨਿਆਂਇਕ ਅਧਿਕਾਰੀ ਅਤੇ ਬਾਰ ਕੌਂਸਲ ਦੇ ਪ੍ਰਧਾਨ ਵੀ ਖਾਸ ਤੌਰ 'ਤੇ ਸਮਾਗਮ ਵਿੱਚ ਸ਼ਾਮਲ ਹੋਏ।

ਸਮਾਗਮ ਦੌਰਾਨ ਕੇਂਦਰ ਦੀਆਂ ਵਿਸ਼ੇਸ਼ਤਾਵਾਂ ਅਤੇ ਇਸ ਦੇ ਲਾਭਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਹਾਜ਼ਰ ਸ਼ਖਸੀਅਤਾਂ ਨੇ ਇਸ ਉਪਰਾਲੇ ਨੂੰ ਨਿਆਂ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਗਵਾਹ-ਪੱਖੀ ਬਣਾਉਣ ਵੱਲ ਇਕ ਅਹਿਮ ਕਦਮ ਕਰਾਰ ਦਿੱਤਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ