ਪੱਛਮੀ ਏਸ਼ੀਆ ਸੰਕਟ ਦੇ ਚਲਦਿਆਂ ਰਿਜ਼ਰਵ ਬੈਂਕ ਵਲੋਂ 2.87 ਲੱਖ ਕਰੋੜ ਦੇ ਰਿਕਾਰਡ ਲਾਭਅੰਸ਼ ਦਾ ਐਲਾਨ
ਮੁੰਬਈ, 22 ਮਈ (ਪੀ.ਟੀ.ਆਈ.)-ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਵਿੱਤੀ ਸਾਲ 2025-26 ਲਈ ਸਰਕਾਰ ਨੂੰ 2.87 ਲੱਖ ਕਰੋੜ ਰੁਪਏ ਦਾ ਰਿਕਾਰਡ ਲਾਭਅੰਸ਼ ਐਲਾਨਿਆ, ਜਿਸ ਨਾਲ ਭੂ-ਰਾਜਨੀਤਕ ਚੁਣÏਤੀਆਂ ਦੇ ਵਿਚਕਾਰ ਵਿੱਤੀ ਰਾਹਤ ਮਿਲੀ| 2024-25 ਲਈ ਲਾਭਅੰਸ਼ ਜਾਂ ਸਰਪਲੱਸ ਟ੍ਰਾਂਸਫਰ 2.69 ਲੱਖ ਕਰੋੜ ਰੁਪਏ ਸੀ, ਜੋ ਕਿ 2023-24 ਵਿੱਚ ਭੁਗਤਾਨ ਨਾਲੋਂ 27.4 ਫੀਸਦੀ ਵੱਧ ਹੈ¢ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ) ਨੇ 2023-24 ਲਈ ਸਰਕਾਰ ਨੂੰ 2.1 ਲੱਖ ਕਰੋੜ ਰੁਪਏ ਅਤੇ 2022-23 ਲਈ 87,416 ਕਰੋੜ ਰੁਪਏ ਲਾਭਅੰਸ਼ ਵਜੋਂ ਟ੍ਰਾਂਸਫਰ ਕੀਤੇ | ਲਾਭਅੰਸ਼ ਭੁਗਤਾਨ ਦਾ ਫੈਸਲਾ ਆਰ.ਬੀ.ਆਈ. ਦੇ ਕੇਂਦਰੀ ਨਿਰਦੇਸ਼ਕ ਮੰਡਲ ਦੀ 623ਵੀਂ ਮੀਟਿੰਗ ਵਿੱਚ ਲਿਆ ਗਿਆ, ਜਿਸਦੀ ਪ੍ਰਧਾਨਗੀ ਗਵਰਨਰ ਸੰਜੇ ਮਲਹੋਤਰਾ ਨੇ ਕੀਤੀ ਸੀ | ਆਰ.ਬੀ.ਆਈ. ਨੇ ਇੱਕ ਬਿਆਨ ਵਿੱਚ ਕਿਹਾ, 'ਜੋਖਮ ਪ੍ਰਬੰਧਾਂ ਅਤੇ ਕਾਨੂੰਨੀ ਫੰਡਾਂ ਵਿੱਚ ਟ੍ਰਾਂਸਫਰ ਤੋਂ ਪਹਿਲਾਂ, ਵਿੱਤੀ ਸਾਲ 2025-26 ਵਿੱਚ ਕੁੱਲ ਸ਼ੁੱਧ ਆਮਦਨ 3,95,972.10 ਕਰੋੜ ਰੁਪਏ ਸੀ, ਜਦੋਂ ਕਿ ਵਿੱਤੀ ਸਾਲ 2024-25 ਵਿੱਚ ਇਹ 3,13,455.77 ਕਰੋੜ ਰੁਪਏ ਸੀ |' 31 ਮਾਰਚ, 2026 ਤੱਕ ਕੇਂਦਰੀ ਬੈਂਕ ਦੀ ਬੈਲੇਂਸ ਸ਼ੀਟ 20.61 ਫੀਸਦੀ ਵਧ ਕੇ 91,97,121.08 ਕਰੋੜ ਰੁਪਏ ਹੋ ਗਈ |
;
;
;
;
;
;
;
;
;