ਗਲਤ ਦਵਾਈ ਖਾਣ ਕਾਰਨ ਵਿਅਕਤੀ ਦੀ ਹੋਈ ਮੌਤ
ਕਪੂਰਥਲਾ, 23 ਮਈ (ਅਮਨਜੋਤ ਸਿੰਘ ਵਾਲੀਆ)- ਆਰ.ਸੀ.ਐਫ. ਦੇ ਇਕ ਮੁਲਾਜ਼ਮ ਵਲੋਂ ਬੀਤੇ ਦਿਨੀਂ ਘਰ ਵਿਚ ਪਈ ਕੋਈ ਦਵਾਈ ਖਾ ਲਈ ਗਈ ਜਿਸ ਕਾਰਨ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਏ.ਐਸ.ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਕੁਮਾਰ ਸਾਗਰ ਸੋਨੀਆ ਪੁੱਤਰ ਅਨਿਲ ਸੋਨੀਆ ਵਾਸੀ ਆਰ.ਸੀ.ਐਫ. ਜੋ ਕਿ ਟੈਕਨੀਸ਼ੀਅਨ ਵਜੋਂ ਆਰ.ਸੀ.ਐਫ. ਵਿਚ ਹੀ ਕੰਮ ਕਰਦਾ ਸੀ।
ਜੋ ਕਿ ਕੁਝ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਤੇ ਉਸਨੇ ਘਰ ਵਿਚ ਪਈ ਕੋਈ ਦਵਾਈ ਖਾ ਲਈ, ਜਿਸ ਕਾਰਨ ਉਸਦੀ ਸਿਹਤ ਵਿਗੜ ਗਈ। ਜਿਸਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਜਿਸਦੀ ਲਾਸ਼ ਨੂੰ ਕਬਜ਼ੇ ਵਿਚ ਲੈ ਮਿ੍ਤਕ ਵਿਅਕਤੀ ਦੀ ਪਤਨੀ ਸ਼ਿਖਾ ਸੋਨੀਆ ਦੇ ਬਿਆਨਾਂ 'ਤੇ ਬੀ.ਐਨ.ਐਸ. 194 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਹਵਾਲੇ ਸੌਂਪ ਦਿੱਤੀ ਗਈ।
;
;
;
;
;
;
;
;
;