JALANDHAR WEATHER

ਤਰਨਤਾਰਨ ਵਿਚ ਜ਼ਮੀਨੀ ਝਗੜੇ ਨੇ ਲਿਆ ਖੂਨੀ ਰੂਪ, ਭਤੀਜੇ ਵਲੋਂ ਚਾਚੇ ਦਾ ਕਤਲ

ਤਰਨਤਾਰਨ, 23 ਮਈ (ਹਰਿੰਦਰ ਸਿੰਘ)- ਤਰਨ ਤਾਰਨ ਦੇ ਪਿੰਡ ਜੌੜਾ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਭਤੀਜੇ ਵਲੋਂ ਆਪਣੇ ਚਾਚੇ ਦੇ ਸਿਰ ਵਿਚ ਡੰਡੇ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜੇ ਵਿਚ ਲੈ ਕੇ ਕੇਸ ਦਰਜ ਕਰਨ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਡੀ.ਐੱਸ.ਪੀ. ਰਵੀਸ਼ੇਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿੰਡ ਜੌੜਾ ਦੇ ਰਹਿਣ ਵਾਲੇ ਬਲਬੀਰ ਸਿੰਘ ਪੁੱਤਰ ਮੱਸਾ ਸਿੰਘ ਦਾ ਉਸਦੇ ਭਤੀਜੇ ਸੁਰਜੀਤ ਸਿੰਘ ਨਾਲ ਜ਼ਮੀਨ ਦਾ ਵਿਵਾਦ ਚੱਲ ਰਿਹਾ ਹੈ, ਜਿਸ ਦੇ ਚੱਲਦਿਆਂ ਸੁਰਜੀਤ ਸਿੰਘ ਨੇ ਅੱਜ ਸਵੇਰੇ 7 ਵਜੇ ਦੇ ਕਰੀਬ ਆਪਣੀ ਪਤਨੀ ਨੂੰ ਨਾਲ ਲੈ ਕੇ ਬਲਬੀਰ ਸਿੰਘ ਨਾਲ ਝਗੜਾ ਕੀਤਾ ਅਤੇ ਸੁਰਜੀਤ ਸਿੰਘ ਨੇ ਬਲਬੀਰ ਸਿੰਘ ਦੇ ਸਿਰ ਵਿਚ ਡੰਡੇ ਮਾਰੇ ਅਤੇ ਉਸਦੀ ਮੌਤ ਹੋ ਗਈ। ਥਾਣਾ ਸਰਹਾਲੀ ਵਿਖੇ ਪੁਲਿਸ ਨੇ ਸੁਰਜੀਤ ਸਿੰਘ ਅਤੇ ਉਸਦੀ ਪਤਨੀ ਹਰਜੀਤ ਕੌਰ ਦੇ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ