JALANDHAR WEATHER

ਖਡਿਆਲ ਪਿੰਡ ਦੀ ਸ਼ਹਿਨੂਰ ਬਾਵਾ ਨੇ ਏਸ਼ੀਅਨ ਖੇਡਾਂ 'ਚ ਜਿੱਤਿਆ ਗੋਲਡ ਮੈਡਲ

ਊਧਮ ਸਿੰਘ ਵਾਲਾ, 2 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਹਾਂਗਕਾਂਗ ਵਿਚ ਹੋਈਆਂ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ 400 ਮੀਟਰ ਰਿਲੇਅ ਦੌੜ ਵਿਚ ਸੋਨੇ ਦਾ ਤਗਮਾ ਜਿੱਤਕੇ ਆਪਣੇ ਪਿੰਡ ਖਡਿਆਲ ਪਹੁੰਚੀ। ਪੰਜਾਬ ਦੀ ਇਸ ਹੋਣਹਾਰ ਧੀ ਸ਼ਹਿਨੂਰ ਬਾਵਾ ਪੁੱਤਰੀ ਦਰਸ਼ਨ ਬਾਵਾ ਦਾ ਸੀਨੀਅਰ ਅਕਾਲੀ ਆਗੂ ਹਰਪਾਲ ਸਿੰਘ ਖਡਿਆਲ ਦੀ ਅਗਵਾਈ ਵਿਚ ਪਿੰਡ ਵਾਸੀਆਂ ਵਲੋਂ ਢੋਲ-ਢਮੱਕੇ ਨਾਲ ਭਰਵਾਂ ਸਵਾਗਤ ਕੀਤਾ ਗਿਆ। ਦੌੜਾਕ ਸਹਿਨੂਰ ਬਾਵਾ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣ ਕੋਚ ਜਸਪ੍ਰੀਤ ਸਿੰਘ ਦੇ ਨਾਲ-ਨਾਲ ਆਪਣੇ ਮਾਤਾ-ਪਿਤਾ ਨੂੰ ਦਿੰਦਿਆ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਿਹਾ ਕਿ ਤਕੜੇ ਹੋਕੇ ਮਿਹਨਤ ਕਰਦੇ ਰਹੋ ਜਿੱਤ ਆਪਣੇ ਆਪ ਤੁਹਾਡੀ ਝੋਲੀ ਵਿਚ ਪਵੇਗੀ।

ਸ਼ਹਿਨੂਰ ਬਾਵਾ ਨੇ ਕਿਹਾ ਕਿ ਹੁਣ ਉਸ ਦਾ ਅਗਲਾ ਟੀਚਾ ਉਲੰਪਿਕ ਖੇਡਾਂ ਵਿਚ ਭਾਗ ਲੈ ਕੇ ਸੋਨ ਤਗਮਾ ਹਾਸਲ ਕਰਨਾ ਹੈ। ਕੋਚ ਜਸਪ੍ਰੀਤ ਸਿੰਘ ਨੇ ਸ਼ਹਿਨੂਰ ਬਾਵਾ ਦੇ ਮਾਤਾ ਪਿਤਾ ਨੂੰ ਵਧਾਈ ਦਿੰਦਿਆ ਕਿਹਾ ਕਿ ਉਨ੍ਹਾਂ ਨੂੰ ਇਸ ਹੋਣਹਾਰ ਬੱਚੀ ਤੋਂ ਵੱਡੀਆਂ ਉਮੀਦਾ ਹਨ। ਉਨ੍ਹਾਂ ਨੌਜਵਾਨ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ