JALANDHAR WEATHER

ਡੀ.ਕੇ. ਸ਼ਿਵਕੁਮਾਰ ਅੱਜ ਬਣਨਗੇ ਕਰਨਾਟਕ ਦੇ 24ਵੇਂ ਮੁੱਖ ਮੰਤਰੀ

ਬੈਂਗਲੁਰੂ, 3 ਜੂਨ- ਡੀ.ਕੇ. ਸ਼ਿਵਕੁਮਾਰ ਅੱਜ ਕਰਨਾਟਕ ਦੇ 24ਵੇਂ ਮੁੱਖ ਮੰਤਰੀ ਬਣਨਗੇ। ਸਹੁੰ ਚੁੱਕ ਸਮਾਗਮ ਸ਼ਾਮ 4 ਵਜੇ ਬੈਂਗਲੁਰੂ ਦੇ ਲੋਕ ਭਵਨ ਵਿਖੇ ਹੋਵੇਗਾ। ਸ਼ਿਵਕੁਮਾਰ ਨੂੰ 30 ਮਈ ਨੂੰ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿਚ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ। ਉਹ ਸੂਬੇ ਵਿਚ ਸਿੱਧਰਮਈਆ ਦੀ ਥਾਂ ਲੈਣਗੇ।

ਸ਼ਿਵਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਕਾਂਗਰਸ ਹਾਈਕਮਾਨ ਬੁੱਧਵਾਰ ਸਵੇਰੇ 10 ਵਜੇ ਜਾਂ ਦੁਪਹਿਰ ਤੱਕ ਨਵੇਂ ਮੰਤਰੀ ਮੰਡਲ ਵਿਚ ਸ਼ਾਮਿਲ ਕੀਤੇ ਜਾਣ ਵਾਲੇ ਮੰਤਰੀਆਂ ਦੀ ਸੂਚੀ ਜਾਰੀ ਕਰੇਗੀ। ਉਨ੍ਹਾਂ ਕਿਹਾ ਕਿ ਮੀਡੀਆ ਵਿਚ ਘੁੰਮ ਰਹੇ ਸੰਭਾਵਿਤ ਨਾਮ ਅਧਿਕਾਰਤ ਨਹੀਂ ਹਨ। ਸੂਚੀ ਦਿੱਲੀ ਤੋਂ ਆਵੇਗੀ ਅਤੇ ਰਾਜ ਭਵਨ ਭੇਜੀ ਜਾਵੇਗੀ ਤਾਂ ਜੋ ਸਹੁੰ ਚੁੱਕ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ।

ਸਿੱਧਰਮਈਆ ਨੇ 28 ਮਈ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ 20 ਮਈ, 2023 ਤੋਂ 28 ਮਈ, 2026 ਤੱਕ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ