ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਦੱਖਣੀ ਅਫ਼ਰੀਕਾ ਦੇ ਉਪ ਰਾਸ਼ਟਰਪਤੀ ਨਾਲ ਮੁਲਾਕਾਤ
ਨਵੀਂ ਦਿੱਲੀ, 2 ਜੂਨ - ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਚ ਦੱਖਣੀ ਅਫ਼ਰੀਕਾ ਦੇ ਉਪ ਰਾਸ਼ਟਰਪਤੀ ਸ਼ਿਪੋਕੋਸਾ ਪੌਲੁਸ ਮਾਸ਼ਾਟਾਈਲ ਨਾਲ ਮੁਲਾਕਾਤ ਕੀਤੀ।ਇਸ ਦੌਰਾਨ, ਦੋਵਾਂ ਧਿਰਾਂ ਨੇ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਆਪਸੀ ਸਹਿਯੋਗ ਦੇ ਵੱਖ-ਵੱਖ ਪਹਿਲੂਆਂ 'ਤੇ ਸਾਰਥਕ ਚਰਚਾ ਕੀਤੀ।
ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਭਾਰਤ ਅਤੇ ਦੱਖਣੀ ਅਫ਼ਰੀਕਾ ਇਕ ਵਿਸ਼ੇਸ਼ ਇਤਿਹਾਸਕ ਅਤੇ ਸਮਕਾਲੀ ਦੋਸਤੀ ਸਾਂਝੀ ਕਰਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੋਵੇਂ ਦੇਸ਼ ਗਲੋਬਲ ਸਾਊਥ ਦੀਆਂ ਮੋਹਰੀ ਆਵਾਜ਼ਾਂ ਹਨ। ਵਪਾਰ, ਤਕਨਾਲੋਜੀ, ਫਾਰਮਾਸਿਊਟੀਕਲ, ਊਰਜਾ, ਐਮਐਸਐਮਈ ਅਤੇ ਹੁਨਰ ਵਿਕਾਸ ਵਰਗੇ ਖੇਤਰਾਂ ਵਿਚ ਆਪਸੀ ਲਾਭਦਾਇਕ ਸ਼ਮੂਲੀਅਤ ਨੂੰ ਵਧਾਉਣ ਲਈ ਦੋਵਾਂ ਦੇਸ਼ਾਂ ਵਿਚਕਾਰ ਸਹਿਮਤੀ ਬਣੀ।
ਦੱਖਣੀ ਅਫ਼ਰੀਕਾ ਦੇ ਉਪ ਰਾਸ਼ਟਰਪਤੀ ਸ਼ਿਪੋਕੋਸਾ ਪੌਲੁਸ ਮਾਸ਼ਾਟਾਈਲ, ਦੱਖਣੀ ਅਫ਼ਰੀਕਾ ਦੇ ਛੋਟੇ ਕਾਰੋਬਾਰ ਵਿਕਾਸ ਮੰਤਰੀ ਸਟੈਲਾ ਟੈਂਬੀਸਾ ਨਦਾਬੇਨੀ-ਅਬ੍ਰਾਹਮਸ ਦੇ ਨਾਲ, 29 ਮਈ ਤੋਂ 3 ਜੂਨ ਤੱਕ ਭਾਰਤ ਦੌਰੇ ''ਤੇ ਹਨ।
;
;
;
;
;
;
;
;