JALANDHAR WEATHER

ਵਕੀਲਾਂ ਵਲੋਂ ਸੜਕ ਜਾਮ ਕਰਨ ਨਾਲ ਸ਼ਿਮਲਾ ਚ ਸੈਂਕੜੇ ਯਾਤਰੀ ਹੋਏ ਪ੍ਰੇਸ਼ਾਨ

ਸ਼ਿਮਲਾ, 2 ਜੂਨ - ਸ਼ਿਮਲਾ ਵਿਚ ਸੈਂਕੜੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪ੍ਰਵੇਸ਼ ਨਾਲ ਸੰਬੰਧਿਤ ਮੁੱਦੇ ਨੂੰ ਲੈ ਕੇ ਵਕੀਲਾਂ ਵਲੋਂ ਸੜਕ ਜਾਮ ਕਰਨ ਕਾਰਨ ਸ਼ਹਿਰ ਦੇ ਮੁੱਖ ਹਿੱਸਿਆਂ ਵਿਚ ਭਾਰੀ ਆਵਾਜਾਈ ਜਾਮ ਹੋ ਗਈ, ਜਿਸ ਕਾਰਨ ਵਸਨੀਕ, ਵਿਦਿਆਰਥੀ ਅਤੇ ਵਾਹਨ ਚਾਲਕ ਘੰਟਿਆਂਬੱਧੀ ਫਸੇ ਰਹੇ।ਇਹ ਵਿਰੋਧ ਪ੍ਰਦਰਸ਼ਨ, ਜਿਸ ਕਾਰਨ ਛੋਟਾ ਸ਼ਿਮਲਾ ਅਤੇ ਆਸ ਪਾਸ ਦੇ ਖੇਤਰਾਂ ਵਿਚ ਵਾਹਨਾਂ ਦੀ ਆਵਾਜਾਈ ਵਿਚ ਵਿਘਨ ਪਿਆ, ਉਸ ਸਮੇਂ ਹੋਇਆ ਜਦੋਂ ਸੈਲਾਨੀ ਸੀਜ਼ਨ ਚੱਲ ਰਿਹਾ ਹੈ। ਇਸ ਨਾਲ ਪਹਾੜੀ ਸ਼ਹਿਰ ਵਿਚ ਟ੍ਰਫ਼ਿਕ ਹੋਰ ਵੱਧ ਗਿਆ, ਜੋ ਪਹਿਲਾਂ ਹੀ ਵਧ ਰਹੇ ਟ੍ਰੈਫਿਕ ਪ੍ਰੈਸ਼ਰ ਨਾਲ ਜਝ ਰਿਹਾ ਹੈ। ਜੂਝ ਰਹੇ ਲੋਕਾਂ ਦੀ ਭੀੜ ਹੋਰ ਵੀ ਵੱਧ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ