ਭਾਰਤ ਨੂੰ ਇਕ ਪੜ੍ਹੇ ਲਿਖੇ ਪ੍ਰਧਾਨ ਮੰਤਰੀ ਦੀ ਸਖ਼ਤ ਜਰੂਰਤ - ਚੀਮਾ
ਸੰਗਰੂਰ 2 ਮਈ (ਧੀਰਜ ਪਸੋਰੀਆ) - ਨੀਟ ਵਿਚ 24 ਲੱਖ ਤੋਂ ਵੱਧ, ਸੀ.ਯੂ.ਈ.ਟੀ. ਵਿਚ 13 ਲੱਖ ਤੋਂ ਵੱਧ, ਐਸ.ਐਸ.ਸੀ. ਅਤੇ ਯੂ.ਪੀ.ਐਸ.ਸੀ. ਵਰਗੀਆਂ ਪ੍ਰਖਿਆਵਾਂ ਵਿਚ ਹਰ ਸਾਲ ਦੇਸ਼ ਦੇ ਲੱਖਾਂ ਨੌਜਵਾਨ ਆਪਣੇ ਸੁਪਨਿਆਂ ਦੀ ਬਾਜ਼ੀ ਲਗਾਉਂਦੇ ਹਨ, ਪਰ ਜਦੋਂ ਇਹ ਪ੍ਰੀਖਿਆਵਾਂ ਹੀ ਵਿਵਾਦ, ਤਕਨੀਕੀ ਖਾਮੀਆਂ ਅਤੇ ਪੇਪਰ ਲੀਕ ਦੇ ਦੋਸ਼ਾਂ ਨਾਲ ਘਿਰ ਜਾਣ ਤਾਂ ਸਭ ਤੋਂ ਵੱਡਾ ਨੁਕਸਾਨ ਵਿਦਿਆਰਥੀਆਂ ਦੇ ਭਰੋਸੇ ਦਾ ਹੁੰਦਾ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਨਾਲ ਮਾਪਿਆਂ ਦੀ ਕਮਾਈ, ਵਿਦਿਆਰਥੀਆਂ ਦੀਆਂ ਰਾਤਾਂ ਦੀ ਨੀਂਦਾਂ ਅਤੇ ਸਾਲਾਂ ਦੀ ਮਿਹਨਤ ਅਜਾਈ ਜਾਂਦੀ ਹੈ।ਇਸ ਲਈ ਦੇਸ਼ ਦੀ ਸਿੱਖਿਆ ਨੂੰ ਰਾਜਨੀਤੀ ਨਹੀਂ, ਗੰਭੀਰ ਅਗਵਾਈ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਇਕ ਪੜ੍ਹੇ ਲਿਖੇ ਪ੍ਰਧਾਨ ਮੰਤਰੀ ਦੀ ਸਖ਼ਤ ਜਰੂਰਤ ਹੈ ਤਾਂ ਜੋ ਇਸ ਮਸਲੇ ਦੀ ਗੰਭੀਰਤਾ ਨੂੰ ਸਮਝ ਕੇ ਇਸ ਦਾ ਹੱਲ ਕੀਤਾ ਜਾ ਸਕੇ।
;
;
;
;
;
;
;
;