ਸੜਕ ਹਾਦਸੇ ਵਿਚ ਇਕ ਅਧਿਆਪਕਾ ਦੀ ਮੌਤ, ਇਕ ਗੰਭੀਰ ਜਖਮੀ
ਬਰਨਾਲਾ/ਹੰਡਿਆਇਆ, 2 ਜੂਨ (ਗੁਰਜੀਤ ਸਿੰਘ ਖੁੱਡੀ) - ਛੋਟੇ ਹਾਥੀ ਦੀ ਟੱਕਰ ਨਾਲ ਸਕੂਟਰੀ ਸਵਾਰ ਇਕ ਔਰਤ ਦੀ ਮੌਤ ਤੇ ਇਕ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਹੰਡਿਆਇਆ ਦੇ ਸਟੈਂਡਰਡ ਚੌਕ ਓਵਰਬ੍ਰਿਜ ਦੇ ਹੇਠਾਂ ਬਰਨਾਲਾ ਤੋਂ ਬਠਿੰਡਾ ਨੂੰ ਜਾ ਰਹੀ ਸਕੂਟਰੀ 'ਤੇ ਅਮਨਪ੍ਰੀਤ ਕੌਰ (28) ਪੁੱਤਰੀ ਜਸਪਾਲ ਸਿੰਘ ਤੇ ਸਰਬਜੀਤ ਕੌਰ ਪੁੱਤਰੀ ਬਲਜਿੰਦਰ ਸਿੰਘ ਵਾਸੀ ਸੇਖਾ ਮਦਰ ਟੀਚਰ ਸਕੂਲ ਹੰਡਿਆਇਆ ਨੂੰ ਜਾ ਰਹੀਆਂ ਸਨ ਤਾਂ ਮਾਨਸਾ ਵਾਲੇ ਪਾਸੇ ਤੋਂ ਛੋਟੇ ਹਾਥੀ ਦੀ ਟੱਕਰ ਨਾਲ ਗੰਭੀਰ ਜਖਮੀ ਹੋ ਗਈਆਂ।
ਜ਼ਖ਼ਮੀ ਔਰਤਾਂ ਨੂੰ ਸੜਕ ਸੁਰੱਖਿਆ ਫੋਰਸ ਹੰਡਿਆਇਆ ਦੇ ਏ.ਐਸ.ਆਈ. ਗੁਰਬਖਸੀਸ ਸਿੰਘ ਟੀਮ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ। ਉਪਰੰਤ ਅਮਨਪ੍ਰੀਤ ਕੌਰ ਦੀ ਗੰਭੀਰ ਹਾਲਾਤ ਨੂੰ ਦੇਖਦੇ ਹੋਏ ਭੁੱਚੋ ਮੰਡੀ (ਬਠਿੰਡਾ) ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸ ਦੀ ਇਲਾਜ ਦੌਰਾਨ ਦੀ ਮੌਤ ਹੋ ਗਈ। ਜਦਕਿ ਸਰਬਜੀਤ ਕੌਰ ਬਰਨਾਲਾ ਵਿਖੇ ਹਸਪਤਾਲ ਦਾਖ਼ਲ ਹੈ।
;
;
;
;
;
;
;
;