JALANDHAR WEATHER

ਸਰਹੱਦੀ ਖੇਤਰ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ

 ਚੋਗਾਵਾਂ/ਅੰਮ੍ਰਿਤਸਰ, 2 ਜੂਨ (ਗੁਰਵਿੰਦਰ ਸਿੰਘ ਕਲਸੀ) - ਗੁਆਂਢੀ ਮੁਲਕ ਪਾਕਿਸਤਾਨ ਆਪਣੀਆਂ ਨਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਡਰੋਨਾਂ ਰਾਹੀਂ ਅਸਲਾ ਤੇ ਨਸ਼ੀਲੇ ਪਦਾਰਥ ਭੇਜ ਕੇ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਪਰ ਫ਼ੌਜ ਦੇ ਜਵਾਨਾਂ ਵਲੋਂ ਸਰਹੱਦ 'ਤੇ ਬਾਜ਼ ਅੱਖ ਰੱਖ ਕੇ ਪਾਕਿਸਤਾਨ ਦੀਆਂ ਕੋਝੀਆਂ ਹਰਕਤਾਂ ਨੂੰ ਨਾਕਾਮਯਾਬ ਕੀਤਾ ਜਾ ਰਿਹਾ ਹੈ। ਸਰਹੱਦੀ ਬੀ.ਓ.ਪੀ. ਰਾਮਕੋਟ ਅਤੇ ਬੀ.ਓ.ਪੀ. ਰੀਅਰ ਕੱਕੜ ਚੌਂਕੀ ਦੇ ਜਵਾਨਾਂ ਵਲੋਂ ਸਰਹੱਦੀ ਖੇਤਰਾਂ ਵਿਚ ਪਾਕਿਸਤਾਨੀ ਡਰੋਨ ਸ਼ੂਕਣ ਦੀ ਅਵਾਜ਼ ਸੁਣਾਈ ਦਿੱਤੀ। ਫ਼ੌਜ ਦੇ ਜਵਾਨਾਂ ਵਲੋਂ ਹਰਕਤ ਵਿਚ ਆਉਂਦਿਆਂ ਸਰਚ ਦੌਰਾਨ ਸਰਹੱਦੀ ਬੀਓਪੀ ਰਾਮ ਕੋਟ ਤੋਂ 11 ਕਿਲੋ ਅਤੇ ਰੀਅਰ ਕੱਕੜ ਦੇ ਖੇਤਰ ਵਿਚੋਂ 6 ਕਿਲੋ ਕਰੀਬ ਹੈਰੋਇਨ ਬਰਾਮਦ ਕੀਤੀ ਗਈ। ਬੀ.ਐਸ.ਐਫ. ਦੇ ਜਵਾਨਾਂ ਵਲੋਂ ਹੈਰੋਇਨ ਕਬਜ਼ੇ ਵਿੱਚ ਲੈ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ