ਕਣਕ, ਝੋਨੇ ਅਤੇ ਹੋਰ ਕਈ ਫ਼ਸਲਾਂ 'ਤੇ ਕਰਜ਼ੇ ਦੀ ਲਿਮਟ 'ਚ ਕੀਤਾ ਗਿਆ ਹੈ ਵੱਡਾ ਵਾਧਾ - ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ, 2 ਜੂਨ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਅੱਜ ਪੰਜਾਬ ਦੇ ਅੰਨਦਾਤੇ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਅਤੇ ਖੇਤੀਬਾੜੀ ਨੂੰ ਇਕ ਲਾਹੇਵੰਦ ਧੰਦਾ ਬਣਾਉਣ ਲਈ 'ਕਿਸਾਨ ਕ੍ਰੈਡਿਟ ਕਾਰਡ' (ਕੇ.ਸੀ.ਸੀ.) ਬਾਰੇ ਲਏ ਗਏ ਅਹਿਮ ਫ਼ੈਸਲਿਆਂ ਬਾਰੇ ਮੀਡੀਆ ਦੇ ਸਾਥੀਆਂ ਨਾਲ ਵਿਚਾਰ-ਚਰਚਾ ਕੀਤੀ।
ਕਿਸਾਨਾਂ ਦੀ ਸਹੂਲਤ ਲਈ ਕਣਕ, ਝੋਨੇ ਅਤੇ ਹੋਰ ਕਈ ਫ਼ਸਲਾਂ 'ਤੇ ਕਰਜ਼ੇ ਦੀ ਲਿਮਟ ਵਿਚ ਵੱਡਾ ਵਾਧਾ ਕੀਤਾ ਗਿਆ ਹੈ। ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਇਸ ਵਾਰ ਵੱਖ-ਵੱਖ ਫ਼ਸਲਾਂ ਅਤੇ ਪਰਾਲੀ਼ ਦੀ ਸਾਂਭ-ਸੰਭਾਲ ਲਈ ਵਿਸ਼ੇਸ਼ ਲਿਮਟ ਤੈਅ ਕੀਤੀ ਗਈ ਹੈ।
ਇਹ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਬਾਗ਼ਬਾਨੀ ਅਤੇ ਨਕਦੀ ਫ਼ਸਲਾਂ ਜਿਵੇਂ ਕਿ ਬਾਂਸ, ਹਾਈਬ੍ਰਿਡ ਟਮਾਟਰ, ਡਰੈਗਨ ਫਰੂਟ, ਚੀਆ ਸੀਡਜ਼, ਪਿਆਜ਼ ਅਤੇ ਮੱਛੀ ਪਾਲਣ ਨੂੰ ਵੀ ਕੇ.ਸੀ.ਸੀ. ਸਕੀਮ ਦਾ ਹਿੱਸਾ ਬਣਾਇਆ ਗਿਆ ਹੈ। ਮੇਰੀ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਹੈ ਕਿ ਉਹ ਸਭ ਤੋਂ ਘੱਟ ਵਿਆਜ ਦਰਾਂ ਦਾ ਲਾਭ ਲੈਣ ਲਈ ਕੋਆਪ੍ਰੇਟਿਵ ਬੈਂਕਾਂ ਵਿਚ ਆਪਣੇ ਖਾਤੇ ਜ਼ਰੂਰ ਖੁਲ੍ਹਵਾਉਣ।ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣਾ ਸਾਡਾ ਮੁਢਲਾ ਫ਼ਰਜ਼ ਹੈ। 'ਤੁਹਾਡੀ ਸਰਕਾਰ' ਹਰ ਕਦਮ 'ਤੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਉਨ੍ਹਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
;
;
;
;
;
;
;
;