ਇਟਲੀ : 2 ਪਾਕਸਤਾਨੀਆਂ ਨੇ ਕਾਰ ਵਿਚ ਜ਼ਿੰਦਾ ਸਾੜ ਕੇ ਮਾਰਤੇ ਆਪਣੇ ਹੀ ਦੇਸ਼ ਦੇ 4 ਲੋਕ
ਰੋਮ (ਇਟਲੀ), 2 ਜੂਨ (ਹਰਦੀਪ ਸਿੰਘ ਕੰਗ) - ਇਟਲੀ ਦੇ ਕਲਾਬਰੀਆ ਰਾਜ ਦੇ ਇਕ ਪਿੰਡ ਅਮੇਂਡੋਲਾਰਾ ਵਿਖੇ ਬੀਤੇ ਕੱਲ੍ਹ ਸਵੇਰੇ ਬਹੁਤ ਹੀ ਮੰਦਭਾਗੀ ਘਟਨਾ ਵਾਪਰਨ ਦਾ ਸਮਾਚਾਰ ਮਿਲਿਆ। ਜਿਥੇ ਦੋ ਪਾਕਸਤਾਨੀਆਂ ਵਲੋਂ ਆਪਣੇ ਹੀ ਦੇਸ਼ ਦੇ 4 ਲੋਕਾਂ ਨੂੰ ਕਾਰ ਵਿਚ ਜ਼ਿੰਦਾ ਸ਼ਾੜ੍ਹ ਕੇ ਮਾਰ ਦਿੱਤਾ ਗਿਆ। ਇਹ ਘਟਨਾ ਇਕ ਪੈਟਰੋਲ ਪੰਪ 'ਤੇ ਵਾਪਰੀ ਜਿਹੜਾ ਉਸ ਸਮੇ ਬੰਦ ਸੀ। ਪੁਲਿਸ ਨੂੰ ਇਕਦਮ ਸ਼ੱਕ ਪੈਦਾ ਹੋ ਗਿਆ ਜਿਸ ਕਰਕੇ ਉੱਥੇ ਲੱਗੇ ਕੈਮਰਿਆ ਦੀ ਜਾਂਚ ਦੌਰਾਨ ਦੇਖਿਆ ਗਿਆ ਦੋ ਲੋਕਾਂ ਵਲੋਂ ਪਹਿਲਾਂ ਕਾਰ ਚਾਬੀ ਨਾਲ ਬਾਹਰੋਂ ਲੌਕ ਕੀਤੀ ਗਈ, ਫਿਰ ਅਗਲੇ ਸ਼ੀਸ਼ੇ ਰਾਹੀ ਕੋਈ ਤਰਲਸ਼ੀਲ ਪਦਾਰਥ ਅੰਦਰ ਸੁੱਟ ਕੇ ਅੱਗ ਲੱਗਾ ਦਿਤੀ ਗਈ। ਪੁਲਿਸ ਵਲੋਂ ਕੱਲ ਸ਼ਾਮੀ ਦੋ ਪਾਕਸਿਤਾਨੀ ਨਾਗਰਿਕਾਂ ਨੂੰ ਵਿਲਾ ਪਿਆਨਾ ਤੋਂ ਗ੍ਰਿਫਤਾਰ ਕਰਕੇ ਕੋਸੇਂਜ਼ਾ ਥਾਣੇ ਲਿਜਾਇਆ ਗਿਆ ਜਿਥੇ ਪੁੱਛਗਿਛ ਤੋਂ ਬਾਅਦ ਉਬ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
;
;
;
;
;
;
;
;