ਦਿੱਲੀ ਦੇ ਰੈਸਟੋਰੈਂਟ ’ਚ ਲੱਗੀ ਅੱਗ
ਨਵੀਂ ਦਿੱਲੀ, 3 ਜੂਨ- ਅੱਜ ਸਵੇਰੇ ਦਿੱਲੀ ਦੇ ਮਾਲਵੀਆ ਨਗਰ ਵਿਚ ਲੈਮਨ ਗ੍ਰੀਨ ਨਾਮ ਦੇ ਇਕ ਰੈਸਟੋਰੈਂਟ ਵਿਚ ਲੱਗੀ ਅੱਗ ਵਿਚ 15 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਰੈਸਟੋਰੈਂਟ ਦੇ ਬੇਸਮੈਂਟ ਵਿਚੋਂ ਲੋਕਾਂ ਨੂੰ ਗੰਭੀਰ ਹਾਲਤ ਵਿਚ ਬਚਾਇਆ ਗਿਆ। ਜਿਸ ਇਮਾਰਤ ਵਿਚ ਅੱਗ ਲੱਗੀ, ਉਹ 5 ਮੰਜ਼ਿਲਾ ਇਮਾਰਤ ਹੈ।
ਦਿੱਲੀ ਫਾਇਰ ਸਰਵਿਸ ਦੇ ਅਨੁਸਾਰ ਸਵੇਰੇ 9:45 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਬੇਸਮੈਂਟ ਵਿਚੋਂ ਬਚਾਏ ਗਏ ਤਿੰਨ ਲੋਕਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਨੇ ਇਮਾਰਤ ਵਿਚ ਲੱਗੀ ਅੱਗ ਬੁਝਾ ਦਿੱਤੀ ਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ।
ਸਥਾਨਕ ਲੋਕਾਂ ਦੇ ਅਨੁਸਾਰ ਇਮਾਰਤ ਦੀ ਜ਼ਮੀਨੀ ਮੰਜ਼ਿਲ 'ਤੇ ਅੱਗ ਲੱਗੀ। ਜਦੋਂ ਉੱਥੇ ਦਾ ਸ਼ੀਸ਼ਾ ਟੁੱਟ ਗਿਆ ਤਾਂ ਅੱਗ ਬੇਸਮੈਂਟ ਵੱਲ ਫੈਲ ਗਈ।
;
;
;
;
;
;
;
;