ਦਿੱਲੀ ਅੱਗ ਹਾਦਸਾ: ਮਰਨ ਵਾਲਿਆਂ ਦੀ ਗਿਣਤੀ ਹੋਈ 20
ਨਵੀਂ ਦਿੱਲੀ , 3 ਜੂਨ - ਅੱਜ ਸਵੇਰੇ ਦਿੱਲੀ ਦੇ ਮਾਲਵੀਆ ਨਗਰ ਵਿਚ ਲੈਮਨ ਗ੍ਰੀਨ ਰੈਸਟੋਰੈਂਟ ਵਿਚ ਲੱਗੀ ਅੱਗ ਵਿਚ ਮਰਨ ਵਾਲਿਆਂ ਦੀ ਗਿਣਤੀ 20 ਤੱਕ ਪੁੱਜ ਗਈ ਹੈ। ਦਿੱਲੀ ਫਾਇਰ ਸਰਵਿਸ (ਡੀਐਫਐਸ) ਦੇ ਅਨੁਸਾਰ ਸਵੇਰੇ 9:45 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ।
ਹੁਣ ਤੱਕ ਇਮਾਰਤ ਵਿਚੋਂ 37 ਲੋਕਾਂ ਨੂੰ ਬਚਾਇਆ ਗਿਆ ਹੈ। 3 ਲੋਕਾਂ ਨੂੰ ਬੇਸਮੈਂਟ ਤੋਂ ਵੀ ਬਚਾਇਆ ਗਿਆ ਹੈ। ਕਈ ਲੋਕਾਂ ਦੀ ਹਾਲਤ ਨਾਜ਼ੁਕ ਹੈ, ਅਤੇ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। 10 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਇਮਾਰਤ ਵਿੱਚ ਲੱਗੀ ਅੱਗ ਬੁਝਾ ਦਿੱਤੀ ਪਰ ਬਚਾਅ ਕਾਰਜ ਅੱਜੇ ਵੀ ਜਾਰੀ ਹਨ।
;
;
;
;
;
;
;