JALANDHAR WEATHER

ਖੁਰਾਲਗੜ੍ਹ ਦੇ ਜੰਗਲ ਚੋਂ 14 ਸਾਲਾ ਲੜਕੀ ਦੀ ਅੱਧ ਜਲੀ ਲਾਸ਼ ਬਰਾਮਦ

ਬੀਣੇਵਾਲ (ਹੁਸ਼ਿਆਰਪੁਰ) 4 ਜੂਨ (ਬੈਜ ਚੌਧਰੀ) - ਬੀਤ ਇਲਾਕੇ ਦੇ ਪਿੰਡ ਖੁਰਾਲਗੜ੍ਹ ਦੇ ਜੰਗਲ ਵਿਚ ਗੜੀ ਮਾਨਸੋਵਾਲ ਰੋਡ 'ਤੇ ਸੜਕ ਤੋਂ ਇਕ ਸੌ ਮੀਟਰ ਜੰਗਲੀ ਚੋਣ ਤੋਂ ਇਕ 14 ਸਾਲਾ ਲੜਕੀ ਦੀ ਅੱਧ ਜਲੀ ਲਾਸ਼ ਬਰਾਮਦ ਹੋਈ ਹੈ । ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।ਜਾਣਕਾਰੀ ਮੁਤਾਬਿਕ ਲੜਕੀ 29 ਮਈ ਤੋਂ ਗੁੰਮ ਸੀ।ਲੜਕੀ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਦੀ ਦੱਸੀ ਜਾਂਦੀ ਹੈ। ਮ੍ਰਿਤਕਾ ਦੀ ਮਾਤਾ ਵਲੋਂ 29 ਮਈ ਨੂੰ ਥਾਣਾ ਸਿਟੀ ਨਵਾਂਸ਼ਹਿਰ ਵਿਚ ਰਾਧਿਕਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ।ਲਾਸ਼ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਜਾਡਲੀ ਦੇ ਨੌਜਵਾਨ ਦੀ ਨਿਸ਼ਾਨਦੇਹੀ 'ਤੇ ਨਵਾਂਸ਼ਹਿਰ ਪੁਲਿਸ ਨੇ ਬਰਾਮਦ ਕੀਤੀ ਹੈ।ਇਸ ਸੰਬੰਧੀ ਐਸ.ਐਚ.ਓ. ਨਵਾਂਸ਼ਹਿਰ ਅਵਤਾਰ ਸਿੰਘ ਨੂੰ ਵਾਰ ਵਾਰ ਫੋਨ 'ਤੇ ਸੰਪਰਕ ਕੀਤਾ, ਪਰ ਉਨ੍ਹਾਂ ਨੇ ਫੋਨ ਨਹੀ ਚੁੱਕਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ