ਓਠੀਆ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਫੂਕਿਆ ਗਿਆ ਪੁਤਲਾ
ਓਠੀਆ/ ਅੰਮ੍ਰਿਤਸਰ, 8 ਜੂਨ (ਗੁਰਵਿੰਦਰ ਸਿੰਘ ਛੀਨਾ)- ਪੰਜਾਬ ਵਿਚ ਡੀ.ਏ.ਪੀ., ਯੂਰੀਆ ਦੀ ਕਿੱਲਤ ਅਤੇ ਪਟਿਆਲਾ ਵਿਖੇ ਪਿਛਲੇ ਦਿਨੀਂ ਪਾਵਰਕਾਮ ਦੇ ਲਾਇਨਮੈਨਾ ਵਲੋਂ ਨੌਕਰੀਆਂ ਮੰਗਣ ਤੇ ਉਨ੍ਹਾਂ ਤੇ ਪੰਜਾਬ ਸਰਕਾਰ ਦੇ ਪੁਲਿਸ ਮੁਲਾਜ਼ਮ ਵਲੋਂ ਕੀਤੇ ਗਏ ਲਾਠੀਚਾਰਜ ਅਤੇ ਪੈਟਰੋਲ ਡੀਜ਼ਲ ਤੇ ਗੈਸ ਦੀਆਂ ਵੱਧ ਦੀਆਂ ਕੀਮਤਾਂ ਤੇ ਅੱਜ ਕਸਬਾ ਓਠੀਆਂ ਦੇ ਅੱਡੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ।
ਇਸ ਮੌਕੇ ਤੇ ਜੋਨ ਅਜਨਾਲਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਹਰੜ, ਸੁੱਖ ਦਿਆਲ ਸਿੰਘ ਚੱਕ ਕਮਾਲ ਖਾਂ, ਗੁਰਮੇਤ ਸਿੰਘ ਡੱਬਰ, ਜਰਨੈਲ ਸਿੰਘ ਹਰੜ, ਰੁਪਿੰਦਰ ਸਿੰਘ ਮੁਹਾਰ, ਅਮਰੀਕ ਸਿੰਘ ਮੁਹਾਰ, ਬੂਟਾ ਸਿੰਘ ਭੱਗੂਪੁਰਾ, ਤਜਿੰਦਰ ਸਿੰਘ ਡੱਬਰ, ਬਲਦੇਵ ਸਿੰਘ ਓਠੀਆ, ਨਿਸ਼ਾਨ ਸਿੰਘ, ਕਾਰਜ ਸਿੰਘ, ਗੁਰਵਿੰਦਰ ਸਿੰਘ ਅਤੇ ਇਲਾਕੇ ਦੇ ਕਿਸਾਨ ਭਾਰੀ ਗਿਣਤੀ ਵਿਚ ਹਾਜ਼ਰ ਸਨ।
;
;
;
;
;
;
;
;
;