ਨੌਜਵਾਨ ਦੀ ਇਟਲੀ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ
ਸੜੋਆ, (ਨਵਾਂਸ਼ਹਿਰ), 11 ਜੂਨ (ਹਰਮੇਲ ਸਹੂੰਗੜਾ)- ਪਿੰਡ ਅਟਾਲ ਮਜਾਰਾ ਦੇ ਜਤਿੰਦਰ ਸਿੰਘ ਹਨੀ ਪੁੱਤਰ ਸੁੱਚਾ ਸਿੰਘ ਅਟਾਲ ਮੁਜਾਰਾ, ਜੋ ਕਿ ਪਿਛਲੇ ਛੇ ਸਾਲਾਂ ਤੋਂ ਇਟਲੀ ਦੇ ਸ਼ਹਿਰ ਰੋਮਾ ਵਿਚ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਗਿਆ ਹੋਇਆ ਸੀ, ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਸ ਨੌਜਵਾਨ ਦੀ ਮ੍ਰਿਤਕ ਦੇਹ ਅੱਜ ਰਾਤ ਦਿੱਲੀ ਦੇ ਅੰਤਰਰਾਸ਼ਟਰੀ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ’ਤੇ ਪਹੁੰਚ ਜਾਵੇਗੀ। ਕੁਝ ਮੈਂਬਰਾਂ ਨੇ ਦੱਸਿਆ ਕਿ ਅੱਜ ਤੋਂ ਡੇਢ ਸਾਲ ਪਹਿਲਾਂ ਇਸ ਦੇ ਭਰਾ ਦੀ ਮੌਤ ਹੋ ਗਈ ਸੀ ਅਤੇ ਫਿਰ ਡੇਢ ਸਾਲ ਬਾਅਦ ਉਸ ਦੇ ਪਿਤਾ ਦੀ ਮੌਤ ਹੋ ਗਈ। ਹੁਣ ਨੌਜਵਾਨ ਦੀ ਮੌਤ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਜਤਿੰਦਰ ਸਿੰਘ ਦੀ ਇਕ ਭੈਣ ਅਤੇ ਮਾਤਾ ਦਲਜੀਤ ਕੌਰ ਹੀ ਘਰ ਵਿਚ ਰਹਿ ਗਈਆਂ ਹਨ।
;
;
;
;
;
;
;
;