JALANDHAR WEATHER

ਅੱਜ ਬਟਾਲਾ ਨੂੰ ਮਿਲੇਗਾ ਨਵਾਂ ਮੇਅਰ

ਬਟਾਲਾ, 11 ਜੂਨ (ਸਤਿੰਦਰ ਸਿੰਘ)- ਅੱਜ ਨਗਰ ਨਿਗਮ ਬਟਾਲਾ ਵਿਚ ਨਵਾਂ ਮੇਅਰ ਬਣਨ ਜਾ ਰਿਹਾ ਹੈ। ਬਟਾਲਾ ਦੀਆਂ 50 ਵਾਰਡਾਂ ਵਿਚੋਂ 30 ਉੱਪਰ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਅੱਜ ਮੇਅਰ ਵੀ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵਿਚੋਂ ਚੁਣਿਆ ਜਾਵੇਗਾ। ਇਸ ਸੰਬੰਧੀ ਦੁਪਹਿਰ ਕਰੀਬ ਇਕ ਵਜੇ ਨਗਰ ਨਿਗਮ ਬਟਾਲਾ ਵਿਖੇ ਮੀਟਿੰਗ ਰੱਖੀ ਗਈ ਹੈ ਅਤੇ ਉਸ ਤੋਂ ਬਾਅਦ ਮੇਅਰ ਦੀ ਚੋਣ ਕੀਤੀ ਜਾਵੇਗੀ। ਬਟਾਲਾ ਦਾ ਮੇਅਰ ਕੌਣ ਹੋਵੇਗਾ ਇਹ ਅਜੇ ਗੁਪਤ ਰੱਖਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਬਟਾਲਾ ਨਗਰ ਕੌਂਸਲ ਤੋਂ ਨਗਰ ਨਿਗਮ ਬਣਨ ਤੋਂ ਬਾਅਦ ਇਥੇ ਦੂਸਰਾ ਮੇਅਰ ਚੁਣਿਆ ਜਾਵੇਗਾ। ਪਿਛਲੀ ਵਾਰ ਇਥੇ ਕਾਂਗਰਸ ਦਾ ਮੇਅਰ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ