JALANDHAR WEATHER

ਐਲਨ ਮਸਕ ਦੁਨੀਆ ਦੇ ਪਹਿਲੇ ਖਰਬਪਤੀ ਬਣੇ

ਨਿਊਯਾਰਕ, 13 ਜੂਨ (ਏਜੰਸੀ)-ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲੋਨ ਮਸਕ ਦੁਨੀਆ ਦੇ ਪਹਿਲੇ ਖਰਬਪਤੀ ਬਣ ਗਏ ਹਨ | ਉਨ੍ਹਾਂ ਦੀ ਕੁੱਲ ਜਾਇਦਾਦ 95 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਈ ਹੈ | ਉਨ੍ਹਾਂ ਦੀ ਜਾਇਦਾਦ 'ਚ ਇਹ ਰਿਕਾਰਡ ਉਛਾਲ ਮਸਕ ਦੀ ਰਾਕੇਟ ਕੰਪਨੀ ਸਪੇਸਐਕਸ ਦੇ ਆਈ.ਪੀ.ਓ. ਦੀ ਸੂਚੀਕਰਨ ਤੋਂ ਬਾਅਦ ਆਇਆ ਹੈ | ਸ਼ੁੱਕਰਵਾਰ, 12 ਜੂਨ ਨੂੰ ਸਪੇਸਐਕਸ ਦੇ ਸ਼ੇਅਰਾਂ ਨੇ ਅਮਰੀਕੀ ਸਟਾਕ ਮਾਰਕੀਟ ਨੈਸਡੈਕ 'ਤੇ 150 ਡਾਲਰ ਪ੍ਰਤੀ ਸ਼ੇਅਰ 'ਤੇ ਵਪਾਰ ਕਰਨਾ ਸ਼ੁਰੂ ਕੀਤਾ | ਫੋਰਬਸ ਦੇ ਅਨੁਸਾਰ, ਆਈ.ਪੀ.ਓ. ਦੀ ਸੂਚੀਕਰਨ ਤੋਂ ਬਾਅਦ ਮਸਕ ਦੀ ਕੁੱਲ ਜਾਇਦਾਦ 1.1 ਟਿ੍ਲੀਅਨ ਡਾਲਰ ਹੋ ਗਈ ਹੈ, ਜੋ ਵੀਰਵਾਰ ਨੂੰ 982 ਬਿਲੀਅਨ ਸੀ | ਜ਼ਿਕਰਯੋਗ ਹੈ ਕਿ 1 ਖਰਬ ਡਾਲਰ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਜੀ.ਡੀ.ਪੀ. ਤੋਂ ਵੱਧ ਹੈ | ਸਿਰਫ਼ 20 ਦੇਸ਼ਾਂ ਦਾ ਜੀ.ਡੀ.ਪੀ. ਇਸ ਤੋਂ ਵੱਧ ਹੈ | ਇਕੱਲੇ ਮਸਕ ਤਾਈਵਾਨ, ਸਵਿਟਜ਼ਰਲੈਂਡ, ਸਵੀਡਨ ਤੇ ਸਿੰਗਾਪੁਰ ਵਰਗੇ ਅਮੀਰ ਦੇਸ਼ਾਂ ਦੀਆਂ ਸੰਯੁਕਤ ਅਰਥਵਿਵਸਥਾਵਾਂ ਨਾਲੋਂ ਅਮੀਰ ਹੋ ਗਿਆ ਹੈ | ਜੇਕਰ ਕੋਈ ਵਿਅਕਤੀ ਹਰ ਘੰਟੇ 10 ਲੱਖ ਡਾਲਰ, ਜਾਂ ਲਗਭਗ 954 ਲੱਖ ਰੁਪਏ ਖਰਚ ਕਰਦਾ ਹੈ, ਤਾਂ 1 ਖ਼ਰਬ ਡਾਲਰ ਖਰਚ ਕਰਨ 'ਚ 114 ਸਾਲਾਂ ਤੋਂ ਵੱਧ ਸਮਾਂ ਲੱਗੇਗਾ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ