ਲੈਫ. ਜਨਰਲ ਧੀਰਜ ਸੇਠ ਅਗਲੇ ਫ਼ੌਜ ਮੁਖੀ ਨਿਯੁਕਤ
ਨਵੀਂ ਦਿੱਲੀ, 13 ਜੂਨ (ਪੀ.ਟੀ.ਆਈ.) ਰੱਖਿਆ ਮੰਤਰਾਲੇ ਨੇ ਸਨਿਚਰਵਾਰ ਨੂੰ ਐਲਾਨ ਕੀਤਾ ਕਿ ਲੈਫਟੀਨੈਂਟ ਜਨਰਲ ਧੀਰਜ ਸੇਠ ਮÏਜੂਦਾ ਜਨਰਲ ਉਪੇਂਦਰ ਦਿਵੇਦੀ ਦੀ ਥਾਂ ਅਗਲੇ ਫ਼Ïਜ ਮੁਖੀ ਹੋਣਗੇ¢ ਲੈਫਟੀਨੈਂਟ ਜਨਰਲ ਸੇਠ, ਜੋ ਕਿ ਆਪਣੀ ਰਣਨੀਤਕ ਯੋਜਨਾਬੰਦੀ ਅਤੇ ਫÏਜ ਦੇ ਆਧੁਨਿਕੀਕਰਨ ਵਿੱਚ ਯੋਗਦਾਨ ਲਈ ਵਿਆਪਕ ਤÏਰ 'ਤੇ ਜਾਣੇ ਜਾਂਦੇ ਹਨ, ਇਸ ਸਮੇਂ ਫੋਰਸ ਦੇ ਉਪ ਮੁਖੀ ਵਜੋਂ ਸੇਵਾ ਨਿਭਾਅ ਰਹੇ ਹਨ¢ ਉਹ 30 ਜੂਨ ਨੂੰ ਜਨਰਲ ਦਿਵੇਦੀ ਦੇ ਸੇਵਾ ਮੁਕਤ ਹੋਣ 'ਤੇ ਉੱਚ ਅਹੁਦਾ ਸੰਭਾਲਣਗੇ¢ ਲੈਫਟੀਨੈਂਟ ਜਨਰਲ ਸੇਠ ਦੀ ਨਿਯੁਕਤੀ ਵਿਚ, ਸਰਕਾਰ ਨੇ ਸੀਨੀਅਰਤਾ ਸਿਧਾਂਤ ਦੀ ਪਾਲਣਾ ਕੀਤੀ ਹੈ¢ ਸੀਨੀਅਰ ਫ਼ੌਜੀ ਅਧਿਕਾਰੀ ਨੈਸ਼ਨਲ ਡਿਫੈਂਸ ਅਕੈਡਮੀ, ਖੜਕਵਾਸਲਾ ਦੇ ਸਾਬਕਾ ਵਿਦਿਆਰਥੀ ਹਨ ਅਤੇ ਦਸੰਬਰ 1986 ਵਿੱਚ ਆਰਮਡ ਕੋਰ ਵਿੱਚ ਕਮਿਸ਼ਨ ਪ੍ਰਾਪਤ ਕੀਤਾ ਸੀ¢ਲਗਭਗ ਚਾਰ ਦਹਾਕਿਆਂ ਦੇ ਇੱਕ ਸ਼ਾਨਦਾਰ ਫੌਜੀ ਕਰੀਅਰ ਦੌਰਾਨ, ਉਨ੍ਹਾਂ ਨੂੰ ਸੰਚਾਲਨ, ਰਣਨੀਤਕ, ਸਮਰੱਥਾ ਵਿਕਾਸ ਅਤੇ ਸੰਸਥਾਗਤ ਖੇਤਰਾਂ ਵਿੱਚ ਵਿਆਪਕ ਤਜਰਬਾ ਰਿਹਾ ਹੈ¢ ਸੀਨੀਅਰ ਅਧਿਕਾਰੀਆਂ ਦੇ ਅਨੁਸਾਰ, ਲੈਫਟੀਨੈਂਟ ਜਨਰਲ ਸੇਠ ਨੇ ਸਮਰੱਥਾ ਰੋਡਮੈਪ ਅਤੇ ਲੰਬੇ ਸਮੇਂ ਦੇ ਫੋਰਸ ਢਾਂਚੇ ਦੀਆਂ ਪਹਿਲਕਦਮੀਆਂ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ¢ ਇਕ ਲੈਫਟੀਨੈਂਟ ਜਨਰਲ ਦੇ ਤੌਰ 'ਤੇ ਉਨ੍ਹਾਂ ਸੁਦਰਸ਼ਨ ਚੱਕਰ ਕੋਰ ਦੀ ਕਮਾਂਡ ਕੀਤੀ, ਜੋ ਕਿ ਭਾਰਤੀ ਫ਼ੌਜ ਦੇ ਪ੍ਰਮੁੱਖ ਸਟ੍ਰਾਈਕ ਫਾਰਮੇਸ਼ਨਾਂ 'ਚੋਂ ਇਕ ਹੈ | ਉਨ੍ਹਾਂ ਬਾਅਦ 'ਚ ਜਨਰਲ ਅਫਸਰ ਕਮਾਂਡਿੰਗ, ਦਿੱਲੀ ਖੇਤਰ ਵਜੋਂ ਸੇਵਾ ਨਿਭਾਈ, ਮੁੱਖ ਰਾਸ਼ਟਰੀ ਤੇ ਅੰਤਰਰਾਸ਼ਟਰੀ ਫ਼ੌਜੀ ਰੁਝੇਵਿਆਂ ਤੇ ਰਸਮੀ ਜ਼ਿੰਮੇਵਾਰੀਆਂ ਦੀ ਨਿਗਰਾਨੀ ਕੀਤੀ |
;
;
;
;
;
;
;
;