JALANDHAR WEATHER

ਤੇਜਸ ਸ਼ਿਰਸੇ ਨੇ ਅੜਿੱਕਾ ਦੌੜ 'ਚ ਰਾਸ਼ਟਰੀ ਰਿਕਾਰਡ ਬਣਾਇਆ

ਨਵੀਂ ਦਿੱਲੀ, 13 ਜੂਨ (ਏਜੰਸੀ)-ਭਾਰਤੀ ਐਥਲੀਟ ਤੇਜਸ ਸ਼ਿਰਸੇ ਨੇ ਇਕ ਨਵਾਂ ਅੜਿੱਕਾ ਦੌੜ ਰਿਕਾਰਡ ਬਣਾਇਆ ਹੈ | ਉਸਨੇ ਸਨਿਚਰਵਾਰ ਨੂੰ 13.27 ਸਕਿੰਟਾਂ 'ਚ 110 ਮੀਟਰ ਦÏੜ ਪੂਰੀ ਕੀਤੀ | ਤੇਜਸ ਨੇ 13.41 ਸਕਿੰਟ ਦਾ ਆਪਣਾ ਹੀ ਰਿਕਾਰਡ ਤੋੜਿਆ, ਜੋ ਉਸਨੇ ਮਈ 2024 'ਚ ਫਿਨਲੈਂਡ ਦੇ ਜਯਵਾਸਕਾਈਲਾ ਵਿਚ ਮੋਟਨੇਟ ਜੀਪੀ ਮੀਟ 'ਚ ਬਣਾਇਆ ਸੀ | ਤੇਜਸ ਨੇ ਇਹ ਰਿਕਾਰਡ ਪੰਜਾਬ ਦੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ ਇੰਡੀਅਨ ਐਥਲੈਟਿਕਸ ਸੀਰੀਜ਼ 9 'ਚ ਬਣਾਇਆ | ਉਹ ਇਸ ਟੂਰਨਾਮੈਂਟ 'ਚ ਰਿਲਾਇੰਸ ਫਾਊਾਡੇਸ਼ਨ ਦੀ ਨੁਮਾਇੰਦਗੀ ਕਰ ਰਿਹਾ ਸੀ | ਇਸ ਦੇ ਨਾਲ ਹੀ ਤੇਜਸ ਨੇ ਰਾਸ਼ਟਰਮੰਡਲ ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ | ਉਸਦਾ ਸਮਾਂ 13.39 ਸਕਿੰਟ ਦੇ ਕੁਆਲੀਫਾਈਾਗ ਮਾਰਕ ਤੋਂ ਬਿਹਤਰ ਸੀ | 2026 ਰਾਸ਼ਟਰਮੰਡਲ ਖੇਡਾਂ 23 ਜੁਲਾਈ ਤੋਂ 2 ਅਗਸਤ ਤੱਕ ਸਕਾਟਲੈਂਡ ਦੇ ਗਲਾਸਗੋ 'ਚ ਹੋਣਗੀਆਂ | ਤੇਜਸ ਨੇ 13.27 ਸਕਿੰਟ ਦੇ ਸਮੇਂ ਨਾਲ ਏਸ਼ੀਆ 'ਚ ਛੇਵਾਂ ਸਰਵੋਤਮ ਪ੍ਰਦਰਸ਼ਨ ਵੀ ਦਰਜ ਕੀਤਾ | ਜੇਕਰ ਭਾਰਤੀ ਟੀਮ ਲਈ ਚੁਣਿਆ ਜਾਂਦਾ ਹੈ, ਤਾਂ ਉਹ 2014 ਵਿਚ ਸਿਧਾਰਥ ਥਿੰਗਲਾਇਆ ਤੋਂ ਬਾਅਦ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲਾ ਪਹਿਲਾ ਭਾਰਤੀ ਪੁਰਸ਼ 110 ਮੀਟਰ ਅੜਿੱਕਾ ਦÏੜਾਕ ਬਣ ਜਾਵੇਗਾ | ਜ਼ਿਕਰਯੋਗ ਹੈ ਕਿ ਤੇਜਸ ਸੱਟ ਕਾਰਨ ਕੁਝ ਸਮੇਂ ਲਈ ਟਰੈਕ ਤੋਂ ਦੂਰ ਰਿਹਾ, ਫਿਰ ਉਸਨੇ ਰਾਂਚੀ 'ਚ ਹੋਏ ਫੈਡਰੇਸ਼ਨ ਕੱਪ 2026 'ਚ ਸੋਨ ਤਗਮਾ ਜਿੱਤਿਆ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ